Mail Us For Any Query     bvsajal@yahoo.com

ਸਿੱਖ ਪੰਥ ਨੂੰ ਪਤਿਤਪੁਣਾ ਘੁਣ ਵਾਂਗ ਖਾਂਦਾ ਵੇਖ ਕੇ 'ਪੰਥ ਰਤਨ' ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖ਼ਾਲਸਾ, ਖੰਨੇ ਵਾਲੇ (ਜਿਨ੍ਹਾਂ ਦਾ ਸਾਰਾ ਜੀਵਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਸੀ ਅਤੇ ਜਿਨ੍ਹਾਂ ਨੂੰ ਸਾਰਾ ਸਿੱਖ ਜਗਤ 'ਵੀਰ ਜੀ' ਦੇ ਨਾਮ ਨਾਲ ਜਾਣਦਾ ਹੈ) ਆਪਣੇ ਜੀਵਨ ਕਾਲ ਵਿੱਚ ਬਹੁਤ ਹੀ ਚਿੰਤਿਤ ਰਹੇ ਅਤੇ ਵੱਖਰੀਆਂ-ਵੱਖਰੀਆਂ ਸਟੇਜਾਂ ਤੋਂ ਪਤਿਤਪੁਣੇ ਨੂੰ ਠੱਲ੍ਹ ਪਾਉਣ ਲਈ ਸਿੱਖ ਸੰਗਤਾਂ ਨੂੰ ਸਮੇਂ ਸਮੇਂ ਤੇ ਪ੍ਰੇਰਣਾ ਕਰਦੇ ਰਹੇ। ਇਸ ਸੰਬੰਧ ਵਿੱਚ ਭਾਈ ਸਾਹਿਬ ਵਲੋਂ ਆਪਣੇ ਜੀਵਨ ਕਾਲ ਵਿੱਚ 'ਘਰ ਵਾਪਸੀ ਲਹਿਰ' ਅਰੰਭ ਕੀਤੀ ਗਈ ਜਿਸ ਰਾਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਪਤਿਤ ਹੋਏ ਪ੍ਰਾਣੀ ਪਤਿਤਪੁਣੇ ਦੀ ਲਾਹਨਤ ਨੂੰ ਤਿਆਗ ਕੇ ਵਾਪਸ ਸਿੱਖ ਪੰਥ ਵਿਚ ਆ ਜੁੜੇ।

'ਘਰ ਵਾਪਸੀ ਲਹਿਰ' ਨੂੰ ਅੱਗੇ ਤੋਰਦਿਆਂ ਹੋਇਆਂ ਭਾਈ ਸਾਹਿਬ ਵਲੋਂ ਭਾਈ ਵੀਰ ਸਿੰਘ ਅਕੈਡਮੀ ਸਥਾਪਿਤ ਕੀਤੀ ਗਈ ਜਿਸ ਦੀ ਪਹਿਲੀ ਬ੍ਰਾਂਚ ਜਲੰਧਰ ਵਿਖੇ ਸਿੱਖ ਮਿਸ਼ਨਰੀ ਕਾਲਜ ਦੇ ਸਹਿਯੋਗ ਨਾਲ ਜੂਨ 2007 ਵਿਚ ਆਰੰਭ ਕੀਤੀ ਗਈ ਤਾਂ ਜੋ ਸਿੱਖ ਸਿਧਾਂਤਾਂ ਵਿੱਚ ਪਰਪੱਕ ਬੱਚੇ ਪਤਿਤ ਬੱਚਿਆਂ ਨੂੰ ਪ੍ਰੇਰ ਕੇ 'ਘਰ ਵਾਪਸੀ ਲਹਿਰ' ਨੂੰ ਹੋਰ ਪ੍ਰਚੰਡ ਕਰਨ।

ਭਾਈ ਸਾਹਿਬ ਦੇ ਇਨ੍ਹਾਂ ਯਤਨਾਂ ਨੂੰ ਅੱਗੇ ਵਧਾਉਂਦਿਆਂ ਹੋਇਆਂ, ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖ਼ਾਲਸਾ, ਖੰਨੇ ਵਾਲਿਆਂ, ਵਲੋਂ ਇਸ ਅਕੈਡਮੀ ਦੀਆਂ 15 ਹੋਰ ਬ੍ਰਾਂਚਾਂ ਦੀ ਸਥਾਪਨਾ ਕੀਤੀ ਗਈ ਹੈ। ਇਸ ਵੇਲੇ ਅਕੈਡੰਮੀ ਦੀਆ 6 ਬਰਾਂਚਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, 3 ਬ੍ਰਾਂਚਾਂ ਜਲੰਧਰ ਵਿਖੇ ਅਤੇ 7 ਬ੍ਰਾਂਚਾਂ ਲੁਧਿਆਣਾ ਵਿਖੇ ਚਲ ਰਹੀਆਂ ਹਨ। ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖ਼ਾਲਸਾ ਦੀ ਇਹ ਵੀ ਸੋਚ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਅਕੈਡਮੀ ਦੀਆਂ ਬ੍ਰਾਂਚਾਂ ਹੋਰ ਸ਼ਹਿਰਾਂ ਵਿੱਚ ਵੀ ਸਥਾਪਿਤ ਕੀਤੀਆਂ ਜਾਣ ।

Quick Enquiry

ਵੀਰ ਜੀ ਦੇ ਅਨਮੋਲ ਬਚਨ

ਅੱਜ ਦਾ ਅਨਮੋਲ ਬਚਨ

ਜੋ ਮਨ ਤੋਂ ਨਾ ਹਾਰੇ,
ਉਹ ਕਿਸੇ ਤੋਂ ਨਹੀਂ ਹਾਰਦਾ ।