ਗੁਰਮਤਿ ਕੋਰਸ ਦਾ ਸਿਲੇਬਸ

1. ਗੁਰਬਾਣੀ

੧. ਜਪੁਜੀ ਸਾਹਿਬ

ਬਾਣੀਆਂ ਪੜ੍ਹਾਉਣ ਲੱਗਿਆਂ ਹੇਠ ਲਿਖੇ ਨੁਕਤਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ

੨. ਰਹਰਾਸਿ ਸਾਹਿਬ

(ਓ) ਸ਼ਬਦਾਰਥ (ਅ) ਉਚਾਰਣ (ੲ) ਵਿਸ਼ਰਾਮ (ਸ) ਵਿਆਕਰਣ (ਹ) ਸ਼ਬਦਾਵਲੀ

੩. ਸੋਹਿਲਾ ਸਾਹਿਬ

ਉੱਪਰ ਲਿਖੀਆਂ ਬਾਣੀਆਂ ਤੋਂ ਇਲਾਵਾ ਬੱਚਿਆਂ ਨੂੰ ਗੁਰੂ ਚਰਨੀ ਲਗਾਉਣ ਬਾਰੇ ਜਿੱਥੇ ਦੱਸਿਆ ਜਾਂਦਾ ਹੈ ਉੱਥੇ ਵਾਸਤਵਿਕ ਤੌਰ ਤੇ ਸੰਗਤੀ ਰੂਪ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ ਰਾਹੀਂ ਗੁਰੂ ਚਰਨੀ ਵੀ ਲਗਾਇਆ ਜਾਂਦਾ ਹੈ।

ਭਾਈ ਵੀਰ ਸਿੰਘ ਅਕੈਡਮੀ ਵਲੋਂ ਇਕ ਨਿਵੇਕਲਾ ਉਪਰਾਲਾ "ਜਪੁ ਜੀ ਸਾਹਿਬ – ਅਰਥ ਅਤੇ ਸਿਖਿਆਵਾਂ" ਅਤੇ "ਰਹਰਾਸਿ ਸਾਹਿਬ - ਅਰਥ ਅਤੇ ਸਿਖਿਆਵਾਂ" ਨਾਮ ਦੀਆਂ ਦੋ ਕਿਤਾਬਾਂ ਛਾਪ ਕੇ ਕੀਤਾ ਗਿਆ ਹੈ । ਬੱਚਿਆਂ ਨੂੰ ਸਮਝਾਉਣ ਲਈ ਛੋਟੀਆਂ – ਛੋਟੀਆਂ ਕਹਾਣੀਆਂ ਅਤੇ ਸਾਖੀਆਂ ਦਾ ਵੀ ਇਸ ਕਿਤਾਬ ਵਿਚ ਜ਼ਿਕਰ ਬੁਹਤ ਹੀ ਸੁਖਾਲੇ ਢੰਗ ਨਾਲ ਕੀਤਾ ਗਿਆ ਹੈ ਤਾਂਕਿ ਬੱਚਿਆਂ ਨੂੰ ਸੌਖੇ ਢੰਗ ਨਾਲ ਸਮਝ ਆ ਸਕੇ ਕਿ ਉਨ੍ਹਾਂ ਨੇ ਹਰੇਕ ਪਉੜੀ ਤੋਂ ਕੀ ਸਿੱਖਿਆ ਲੈਣੀ ਹੈ ਅਤੇ ਉਸ ਨੂੰ ਆਪਣੇ ਜੀਵਨ ਵਿਚ ਕਿਵੇਂ ਉਤਰਾਨਾ ਹੈ।
ਇਸ ਕਿਤਾਬ ਨੂੰ download ਕਰਨ ਦਾ link ਵੀ ਇਸ website ਵਿਚ ਦਿਤਾ ਗਿਆ ਹੈ।


2. ਸਿੱਖ ਇਤਿਹਾਸ

3. ਸਿੱਖ ਫਿਲਾਸਫੀ

4. ਸਿੱਖ ਰਹਿਤ ਮਰਿਯਾਦਾ

ਬੱਚਿਆਂ ਨੂੰ ਸਿੱਖ ਰਹਿਤ ਮਰਯਾਦਾ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ।

5. ਅਜੋਕੇ ਸਮੇਂ ਦੀਆਂ ਸਮੱਸਿਆਵਾਂ ਜਾਂ ਚਲੰਤ ਮਾਮਲੇ

ਨੋਟ ਉੱਪਰ ਦਿੱਤੇ ਸਿਲੇਬਸ ਤੋਂ ਇਲਾਵਾ ਬੱਚਿਆਂ ਨੂੰ Documentry ਫਿਲਮਾਂ ਦੁਆਰਾ ਵੀ ਗੁਰਸਿੱਖ ਵਿਚਾਰਧਾਰਾ ਨਾਲ ਜੋੜਿਆ ਜਾਂਦਾ ਹੈ ਤਾਂ ਕਿ ਉਨ੍ਹਾਂ ਦੇ ਮਨਾਂ ਵਿੱਚ ਇਹ ਭਾਵਨਾ ਦ੍ਰਿੜ ਹੋ ਜਾਵੇ ਕਿ 'ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ' ।