ਭਾਈ ਸਾਹਿਬ ਅਕਸਰ ਕਿਹਾ ਕਰਦੇ ਸਨ ਕਿ ਅਗਰ ਹਰ ਇੱਕ ਸਿੱਖ ਇਹ ਦ੍ਰਿੜ ਨਿਸ਼ਚਾ ਕਰ ਲਵੇ ਕਿ ਉਸਨੇ ਇਕ ਪਤਿਤ ਸਿੱਖ ਨੂੰ ਪ੍ਰੇਰ ਕੇ ਘਰ ਵਾਪਸ ਲੈ ਕੇ ਆਉਣਾ ਹੈ ਤਾਂ ਸਿੱਖ ਜਗਤ ਪਤਿਤਪੁਣੇ ਦੇ ਕਲੰਕ ਤੋਂ ਮੁਕਤ ਹੋ ਸਕਦਾ ਹੈ। ਇਸ ਕਰਕੇ ਇਸ ਅਕੈਡਮੀ ਦਾ ਮੁੱਢਲਾ ਉਦੇਸ਼ ਵੀ ਇਹੀ ਹੈ ਕਿ ਜਿੱਥੇ ਬੱਚੇ ਗੁਰਸਿੱਖੀ ਦੀ ਦੀਖਿਆ ਲੈ ਕੇ ਆਪ ਗੁਰਸਿੱਖੀ ਵਿੱਚ ਦ੍ਰਿੜ ਅਤੇ ਪਰਪੱਕ ਹੋਣ, ਉਥੇ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਗੁਰਸਿੱਖੀ ਦੀ ਪ੍ਰੇਰਣਾ ਦੇਣ। ਉਨ੍ਹਾਂ ਦੇ ਜਿਹੜੇ ਸਾਥੀ ਬੱਚੇ ਪਤਿਤਪੁਣੇ ਦਾ ਸ਼ਿਕਾਰ ਹੋ ਕੇ ਪੰਥ ਨੂੰ ਪਿੱਠ ਦਿਖਾ ਚੁਕੇ ਹਨ, ਉਨ੍ਹਾਂ ਨੂੰ ਪ੍ਰੇਰਣਾ ਦੇ ਕੇ ਸਿੱਖ ਪੰਥ ਵਿਚ ਵਾਪਸ ਲੈਕੇ ਆਉਣ ਵਿੱਚ ਆਪਣਾ ਯੋਗਦਾਨ ਪਾਉਣ ਅਤੇ 'ਘਰ ਵਾਪਸੀ' ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ।