ਇਸ ਅਕੈਡਮੀ ਦੇ ਗੁਰਮਤਿ ਕੋਰਸ ਵਿਚ ਦਾਖਲਾ ਲੈ ਕੇ ਜਿੱਥੇ ਬੱਚੇ ਗੁਰਸਿੱਖੀ ਵਿਚਾਰਧਾਰਾ ਵਿੱਚ ਦ੍ਰਿੜ ਹੁੰਦੇ ਹਨ, ਉਥੇ ਉਨ੍ਹਾਂ ਨੂੰ ਸਟੇਜ ਤੇ ਬੋਲਣ ਦੀ ਵੀ ਜਾਚ ਸਿਖਾਈ ਜਾਂਦੀ ਹੈ ਤਾਂ ਕਿ ਉਨ੍ਹਾਂ ਵਿੱਚ ਆਤਮ ਵਿਸ਼ਵਾਸ਼ ਪੂਰੀ ਤਰ੍ਹਾਂ ਆ ਜਾਵੇ। ਇਸ ਆਤਮ ਵਿਸ਼ਵਾਸ਼ ਦਾ ਸਦਕਾ ਬੱਚੇ ਆਪਣੇ Career ਵਿੱਚ ਬਹੁਤ ਜਲਦੀ ਕਾਮਯਾਬੀ ਪ੍ਰਾਪਤ ਕਰ ਲੈਂਦੇ ਹਨ। ਇਹੋ ਹੀ ਕਾਰਨ ਹੈ ਕਿ ਅਕੈਡਮੀ ਤੋਂ ਪੜ੍ਹੇ ਹੋਏ ਬੱਚੇ ਇਸ ਵੇਲੇ ਵੱਡੀਆਂ-ਵੱਡੀਆਂ ਕੰਪਨੀਆਂ ਜਿਵੇਂ ਕਿ Infosys, ਗੁਰੂ ਨਾਨਕ ਦੇਵ ਯੂਨੀਵਰਸਿਟੀ, Dell, Wipro ਵਿੱਚ ਗੁਰਸਿੱਖੀ ਸਰੂਪ ਨੂੰ ਕਾਇਮ ਰੱਖਦਿਆਂ ਹੋਇਆਂ ਉੱਚੇ-ਉੱਚੇ ਅਹੁਦਿਆਂ ਤੇ ਕੰਮ ਕਰ ਰਹੇ ਹਨ । ਸੈਸ਼ਨ ਦੇ ਅਖੀਰ ਵਿਚ ਨਤੀਜਾ ਕਢਿਆ ਜਾਂਦਾ ਹੈ ਅਤੇ ਮੈਰਿਟ ਦੇ ਅਧਾਰ ਤੇ ਨਕਦ ਇਨਾਮ ਵੀ ਦਿਤੇ ਜਾਂਦੇ ਹਨ ।
ਸਿਲੇਬਸ ਦੇ ਅਧਾਰ ਤੇ ੪ ਲਿਖਤੀ ਟੈਸਟ ਲਏ ਜਾਂਦੇ ਹਨ ਜਿਨ੍ਹਾਂ ਵਿਚੋਂ ੩ ਤਿਮਾਹੀ ਟੈਸਟ ਹੁੰਦੇ ਹਨ ਅਤੇ ਇਕ ਟੈਸਟ ਸੈਸ਼ਨ ਦੇ ਅੰਤ ਵਿਚ Final ਟੈਸਟ ਵਜੋਂ ਲਿਆ ਜਾਂਦਾ ਹੈ। ਸੈਸ਼ਨ ਦੇ ਅੰਤ ਵਿਚ Quiz Competition ਵੀ ਕਰਵਾਇਆ ਜਾਂਦਾ ਹੈ। Final ਨਤੀਜਾ ਹੇਠ ਲਿਖਤ ਆਧਾਰ ਤੇ ਕਢਿਆ ਜਾਂਦਾ ਹੈ :-