ਮਾਡਲ ਪ੍ਰਸ਼ਨ ਪੱਤਰ ਪਹਿਲਾ - ਪਹਿਲਾ ਸਮੈਸਟਰ

ਭਾਈ ਵੀਰ ਸਿੰਘ ਅਕੈਡਮੀ

ਪਹਿਲਾ ਸਮੈਸਟਰ

ਨੋਟ:- ਇਸ ਪੇਪਰ ਦੇ ਚਾਰ ਭਾਗ ਹਨ । ਹਰੇਕ ਭਾਗ ਦੇ ੨੫ ਅੰਕ ਹਨ ਅਤੇ ਪੇਪਰ ਦੇ ਕੁੱਲ ਅੰਕ ੧੦੦ ਹਨ । ਪੇਪਰ ਦਾ ਹਰੇਕ ਪ੍ਰਸ਼ਨ ਹੱਲ ਕਰਨਾ ਜ਼ਰੂਰੀ ਹੈ । ਪੇਪਰ ਦੀ Negative Marking ਨਹੀਂ ਹੋਵੇਗੀ ।

ਕੁਲ ਸਮਾਂ: ੯੦ ਮਿਨਟ
  ਕੁਲ ਅੰਕ: ੧੦੦

ਗੁਰਬਾਣੀ

੧. ਨਿੱਤਨੇਮ ਕਰਨਾ ਕਿਉਂ ਜ਼ਰੂਰੀ ਹੈ ? (੩)
੨. ਗੁਰਬਾਣੀ ਦੀ ਮਹੱਤਤਾ ਅਤੇ ਪਾਠ ਕਰਨ/ਸਮਝਣ ਲਈ ਜ਼ਰੂਰੀ ਨੁਕਤੇ ਲਿਖੋ ? (੨)
੩. 'ਜਪੁ' ਦੇ ਅਰੰਭ ਵਿਚ ਜੋ ਸਲੋਕ ਹੈ, ਉਹ ਲਿਖੋ ਜੀ ॥ (੨)
੪. ਰਾਹੁ, ਵੇਪਰਵਾਹੁ ਦਾ ਸ਼ੁੱਧ ਉਚਾਰਣ ਲਿਖੋ। (੧) 
੫. ਜੀਵ ਕੀ ਕਰੇ ਕਿ ਅਗਿਆਨਤਾ ਰੂਪੀ ਕੂੜ ਵਿਚੋਂ ਨਿਕਲ ਕੇ ਪ੍ਰਮਾਤਮਾ ਦੇ ਦਰ ਤੇ ਸਚਿਆਰ ਬਣ ਕੇ ਪਰਵਾਨ ਹੋ ਜਾਵੇ? (੨)
੬. ਮਰਾਠੀ ਭਾਸ਼ਾ ਵਿੱਚੋਂ ਆਏ 'ਲਾ', 'ਬਾ' ਅੱਖਰਾਂ ਦਾ ਉਚਾਰਣ ਕੀ ਹੁੰਦਾ ਹੈ ਅਤੇ ਕਿਉਂ? (੨)
੭. 'ਜਪੁ' ਜੀ ਵਿਚ ਮੰਨੈ ਦੀਆਂ ਕਿੰਨੀਆਂ ਪਉੜੀਆਂ ਹਨ? (੧)
੮. ਮੰਨਿ ਅਤੇ ਮਨਿ ਦਾ ਉਚਾਰਣ ਅਤੇ ਅਰਥ ਦੱਸੋ? (੨)
੯. ਸਚਿਆਰ ਕਿਵੇਂ ਬਣ ਸਕੀਦਾ ਹੈ ਅਤੇ ਕੂੜ ਦੀ ਪਾਲ ਕਿਵੇਂ ਟੁੱਟ ਸਕਦੀ ਹੈ ? (੧)
੧੦. 'ਗਾਵੈ ਕੋ ਸਾਜਿ ਕਰੇ ਤਨੁ ਖੇਹ ॥ ਗਾਵੈ ਕੋ ਜੀਅ ਲੈ ਫਿਰਿ ਦੇਹ ॥' ਪੰਕਤੀਆਂ ਦਾ ਅਰਥ ਸਪੱਸ਼ਟ ਕਰੋ। (੨)
੧੧. "ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥" ਤੁਕ ਵਿੱਚ ਵਿਸ਼ਰਾਮ ਲਗਾਉ।   (੧)
੧੨. "ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸ ਧਰੇ" ਵਿਸ਼ਰਾਮ ਲਗਾਉ। (੧)
੧੩. ਦਾਨ ਪੁੰਨ ਕਰਨ ਜਾਂ ਮਾਇਕ ਭੇਟਾ ਕਰਨ ਨਾਲ ਜੀਵ ਦੀ ਪ੍ਰਭੂ ਨਾਲੋਂ ਵਿੱਥ ਦੂਰ ਕਿਉਂ ਨਹੀਂ ਹੋ ਸਕਦੀ। (੧)
੧੪. 'ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰ॥' ਪੰਕਤੀ ਦਾ ਅਰਥ ਲਿਖੋ? (੨)
੧੫. ਧਵਲੈ ਉਪਰਿ ਕੇਤਾ ਭਾਰੁ॥ ਧਰਤੀ ਹੋਰੁ ਪਰੈ ਹੋਰੁ ਹੋਰੁ॥ ਪੰਕਤੀ ਦੇ ਅਰਥ ਲਿਖੋ। (੪) 
੧੬. ਹੁਕਮੀ ਹੁਕਮੁ ਚਲਾਏ ਰਾਹੁ। ਨਾਨਕ ਵਿਗਸੈ ਵੇਪਰਵਾਹੁ॥ ਇਸ ਪੰਕਤੀ ਤੋਂ ਅਗਲੀ ਪੰਕਤੀ ਲਿਖੋ? (੨)

ਸਿੱਖਰਹਿਤਮਰਯਾਦਾ

੧) ਸ਼ਖ਼ਸੀ ਰਹਿਣੀ ਦੇ ਮੁੱਖ ਕਿੰਨੇ ਅੰਗ ਹਨ ਅਤੇ ਕਿਹੜੇ-ਕਿਹੜੇ ? (੩)
੨) ਸਿੱਖ ਰਹਿਤ ਮਰਯਾਦਾ ਦਾ ਉਦੇਸ਼ ਕੀ ਹੈ? (੩)
੩) ਸ਼ਾਮ ਦੇ ਸਮੇਂ ਕਿਹੜੀ ਬਾਣੀ ਦਾ ਪਾਠ ਕਰਨਾ ਹੈ ਅਤੇ ਇਸ ਵਿੱਚ ਕਿਹੜੀਆਂ ਬਾਣੀਆਂ ਸ਼ਾਮਿਲ ਹਨ? (੫)
੪) ਗੁਰਮਤਿ ਦੀ ਰਹਿਣੀ ਤੋਂ ਬਿਨਾਂ੍ਹ ਸ਼ਖਸ਼ੀ ਰਹਿਣੀ ਦੇ ਹੋਰ ਕਿਹੜੇ ਅੰਗ ਹਨ? (੨)
੫) ਦੀਵਾਨ ਦੀ ਸਮਾਪਤੀ ਸਮੇਂ ਜੋ ਅਨੰਦੁ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਉਸ ਦਾ ਕੀ ਭਾਵ ਹੈ? (੩)
੬) ਖਾਲੀਂ ਥਾਂਵਾਂ ਭਰੋ:  
੧. ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ  __________ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ।   
੨. ਸਿੱਖਾਂ ਨੂੰ ਸਿੱਖੀ ਦਾਨ, _____________________________, ਭਰੋਸਾ ਦਾਨ, ਦਾਨਾਂ ਸਿਰ ਦਾਨ, ਨਾਮ ਦਾਨ ________________, ਚੌਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ!!! (੨)
੭) ਗੁਰਦੁਆਰੇ ਅੰਦਰ ਜਾ ਕੇ ਸਿੱਖ ਦਾ ਪਹਿਲਾ ਕਰਮ ਕੀ ਹੈ ? ਉਸ ਉਪ੍ਰੰਤ ਉਸ ਨੇ ਕੀ ਕਰਨਾ ਹੈ ? (੨)
੮) ਅਰਦਾਸ ਕਰਨ ਵੇਲੇ ਮੂੰਹ ਕਿਸ ਪਾਸੇ ਵਲ ਹੋਣਾ ਚਾਹੀਦਾ ਹੈ ?  (੧)
੯) ਗੁਰਦੁਆਰੇ ਅੰਦਰ ਕਿਹੜੇ ਕਰਮ ਮਨਮਤਿ ਹਨ? (੩)

ਸਿੱਖ ਫ਼ਿਲਾਸਫ਼ੀ

੧. ਧਰਮ ਦੀ ਲੋੜ ਕਿਉਂ ਹੈ ? (੫)
੨. ਹਰੇਕ ਧਰਮ ਦੀ ਸਿੱਖਿਆ ਦੇ ਕਿੰਨੇ ਸਿਧਾਂਤ ਹੁੰਦੇ ਹਨ?   (੨)
੩. ਸਿੱਖ ਧਰਮ ਕਿਸਨੂੰ ਕਹਿੰਦੇ ਹਨ ਅਤੇ ਸਿੱਖ ਕੌਣ ਹੈ? (੪)
੪. ਸਮਾਜ ਅਤੇ ਸੰਸਾਰ ਬਾਰੇ ਸਿੱਖ ਧਰਮ ਦੇ ਸਿਧਾਂਤ ਲਿਖੋ।   (੩)
੫. ਕ੍ਰੋਧ ਕੀ ਹੈ? ਅਤੇ ਇਸ ਦੇ ਕਾਰਨ ਦੱਸੋ। (੪)
੬. ਲੋਭ ਕੀ ਹੈ ਤੇ ਆਸਾ, ਮਨਸਾ, ਤੇ ਤ੍ਰਿਸਨਾ ਤੋਂ ਕੀ ਭਾਵ ਹੈ? (੪)
੭. ਸ਼ੁਭ ਗੁਣ ਕੀ ਹਨ ? (੨)
੮. ਖ਼ਿਮਾ ਅਤੇ ਨਿਮਰਤਾ ਤੋਂ ਕੀ ਭਾਵ ਹੈ? (੩)

ਸਿੱਖ ਇਤਿਹਾਸ

੧) ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੇ ਲੋਕਾਂ ਨੂੰ ਕਿਹੜਾ ਰੋਗ ਲੱਗਾ ਹੋਇਆ ਸੀ ਤੇ ਉਸਦੇ ਕੀ ਕਾਰਨ ਸਨ? (੩)
੨) ਗੁਰੂ ਅੰਗਦ ਦੇਵ ਜੀ ਪਤਨੀ ਦਾ ਕੀ ਨਾਮ ਸੀ ਤੇ ਉਹ ਕਿਸ ਦੀ ਸਪੁੱਤਰੀ ਸਨ? (੨)
੩) ਰਾਜੇ ਸ਼ਿਵ ਨਾਭ ਨੂੰ ਗੁਰੂ ਨਾਨਕ ਦੇਵ ਜੀ ਨੇ ਕੀ ਸਮਝਾਇਆ? (੩)
੪) ਗੁਰੂ ਨਾਨਕ ਦੇਵ ਜੀ ਨੇ ਮੁਸਲਮਾਨਾਂ ਨੂੰ ਨਮਾਜ਼ ਕਰਨੀ ਦਾ ਕੀ ਢੰਗ ਦੱਸਿਆ ਤੇ ਜਿੱਥੇ ਇਹ ਵਾਕਿਆ ਹੋਇਆ, ਉੱਥੇ ਕਿਹੜਾ ਗੁਰਦੁਆਰਾ ਸਥਾਪਿਤ ਹੈ? (੩)
੫) ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਅਤੇ ਕਿਸਦੀ ਕੁਖੋਂ ਹੋਇਆ? (੩)
੬) ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਂ ਲਿਖੋ ਅਤੇ ਉਹ ਕਿਸ ਨਾਲ ਵਿਆਹੇ ਹੋਏ ਸਨ ਤੇ ਉਨ੍ਹਾਂ ਦਾ ਸਹੁਰਾ ਪਿੰਡ ਕਿਹੜਾ ਸੀ? (੩)
੭) ਗੁਰੂ ਅੰਗਦ ਦੇਵ ਜੀ ਦਾ ਗੁਰੂ ਨਾਨਕ ਦੇਵ ਜੀ ਨਾਲ ਪਹਿਲੀ ਵਾਰ ਮਿਲਾਪ ਕਦੋਂ ਅਤੇ ਕਿੱਥੇ ਹੋਇਆ ਸੀ? (੨)
੮) ਗੁਰੂ ਅੰਗਦ ਦੇਵ ਜੀ ਦੇ ਹਜ਼ੂਰ ਕਿਹੜੇ ਦੋ ਲੰਗਰ ਚਲਦੇ ਸਨ? (੧)
੯) ਖਾਲੀ ਥਾਵਾਂ ਭਰੋ:- (੪)
੧. ਹਿੰਦੋਸਤਾਨ ਦੇ ਰਾਜੇ ਦਾ ਫ਼ਰਜ਼ ਸੀ ਕਿ ____________________ਹੇ ਰਾਜਨ ਤੁੰ ਕੁੱਤੇ ਦੀ ਮੌਤ ਮਰੇਂਗਾ ਤੇਰਾ ਕਿਸੇ ਨੇ ਨਾਮ ਵੀ ਨਹੀਂ ਲੈਣਾ ।  
੨. ਹਰਿਦੁਆਰ __________________ਰੀਤ ਦੀ ਨਿਖੇਧੀ ਕੀਤੀ ।  
੩. __________ ਵਿੱਚ ਭਾਈ ਮਰਦਾਨਾ ਜੀ ਦਾ ਦਿਹਾਂਤ ਹੋ ਗਿਆ ।  
੪. ਆਪ ਜੀ ਦੀ ਬਾਣੀ __________ ਵਿੱਚ ਹੈ ਅਤੇ ਆਪ ਜੀ ਦੀਆਂ____ ਵਾਰਾਂ ਹਨ ।