ਮਾਡਲ ਪ੍ਰਸ਼ਨ ਪੱਤਰ ਪਹਿਲਾ - ਦੂਜਾ ਸਮੈਸਟਰ

ਭਾਈ ਵੀਰ ਸਿੰਘ ਅਕੈਡਮੀ 

ਦੂਜਾ ਸਮੈਸਟਰ

ਨੋਟ:- ਇਸ ਪੇਪਰ ਦੇ ਚਾਰ ਭਾਗ ਹਨ । ਹਰੇਕ ਭਾਗ ਦੇ ੨੫ ਅੰਕ ਹਨ ਅਤੇ ਪੇਪਰ ਦੇ ਕੁੱਲ ਅੰਕ ੧੦੦ ਹਨ । ਪੇਪਰ ਦਾ ਹਰੇਕ ਪ੍ਰਸ਼ਨ ਹੱਲ ਕਰਨਾ ਜ਼ਰੂਰੀ ਹੈ । ਪੇਪਰ ਦੀ Negative Marking ਨਹੀਂ ਹੋਵੇਗੀ ।

ਕੁਲ ਸਮਾਂ: ੯੦ ਮਿਨਟ
  ਕੁਲ ਅੰਕ: ੧੦੦

ਗੁਰਬਾਣੀ

੧. ਹੇਠ ਲਿਖੀਆਂ ਪੰਕਤੀਆਂ ਵਿੱਚ ਵਿਸ਼ਰਾਮ ਲਗਾਓ ਜੀ :-  
੧) ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥  
੨) ਅਸੰਖ ਕੂੜਿਆਰ ਕੂੜੇ ਫਿਰਾਹਿ॥ ਅਸੰਖ ਮਲੇਛ ਮਲੁ ਭਖਿ ਖਾਹਿ॥  
੩) ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ॥  
੪) ਸੋਈ ਸੋਈ ਸਦਾ ਸਚੁ ਸਾਹਿਬ ਸਾਚਾ ਸਾਚੀ ਨਾਈ॥  
੫) ਮੁੰਦਾ ਸੰਤੋਖ ਸਰਮ ਪਤਿ ਝੋਲੀ ਧਿਆਨ ਕੀ ਕਰਹਿ ਬਿਭੂਤਿ॥  
  (੫ x੧=੫)
੨. ਹੇਠਾਂ ਦਿੱਤੀਆਂ ਤੁਕਾਂ ਤੋਂ ਅਗਲੀਆਂ ਪੰਕਤੀਆਂ ਲਿਖੋ ਜੀ:-  
੧) ਧਿਆਨ ਕੀ ਕਰਹਿ ਬਿਭੂਤਿ ॥  
੨) ਸੁਅਸਤਿ ਆਥਿ ਬਾਣੀ ਬਰਮਾਉ॥  
੩) ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥  
੪) ਜਿ ਹੋਵੈ ਲੇਖੁ ਪੁਰਾਣੁ ॥  
੫) ਨਾਨਕ ਹੁਕਮੀ ਆਵਹੁ ਜਾਹੁ ॥  
  (੫ X ੧=੫)
੩. ਹੇਠਾਂ ਦਿੱਤੀਆਂ ਪੰਕਤੀਆਂ ਵਿੱਚੋਂ '_____' ਲਕੀਰੇ ਸ਼ਬਦਾਂ ਦੇ ਅਰਥ ਲਿਖੋ ਜੀ:-   
੧) ਇਕ ਦੂ ਜੀਭੌ ਲਖ ਹੋਹਿ॥  
੨) ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥  
੩) ਅਸੰਖ ਅਮਰ ਕਰਿ ਜਾਹਿ ਜੋਰ॥  
੪) ਸੁਅਸਤਿ ਆਥਿ ਬਾਣੀ ਬਰਮਾਉ॥  
੫) ਜੇ ਕੋ ਖਾਇਕੁ ਆਖਣਿ ਪਾਇ ॥  
  (੫ X ੧=੫)
੪. ਹੇਠ ਲਿਖੇ ਅੱਖਰਾਂ ਦੇ ਉਚਾਰਣ ਲਿਖੋ ਜੀ:-  
੧) ਭਵਾਈਅਹਿ  
੨) ਪਵਹਿ  
੩) ਬਖਸੀਸ  
੪) ਹਹਿ  
੫) ਗਲਾ  
  (੫ X ੧=੫)
੫. ਨਿਸ਼ਚੇਵਾਚਕ ਪੜਨਾੜ ਕੀ ਹੁੰਦਾ ਹੈ? ਗੁਰਬਾਣੀ ਵਿੱਚ ਨਿਸ਼ਚੇਵਾਚਕ ਪਵਨਾਵ ਇੱਕ ਵਚਨ, ਬਹੁ-ਵਚਨ ਅਤੇ ਇਸਤਰੀ ਲਿੰਗ ਨੂੰ ਦਰਸਾਉਣ ਦਾ ਕੀ ਨਿਯਮ ਹੈ?  
ਇਹ, ਇਹੁ, ਇਹਿ,   
ਏਹ, ਏਹੁ, ਏਹਿ ਵਿਚੋਂ ਦੱਸੋ।   (੫)

ਸਿੱਖ ਫ਼ਿਲਾਸਫ਼ੀ

੧. ਸਤਿਸੰਗ ਕੀ ਹੈ?  ੪
੨. ਸੇਵਾ ਅਤੇ ਸਿਮਰਨ ਸਿੱਖੀ ਦੇ ਥੰਮ੍ਹ ਕਿਉਂ ਮੰਨੇ ਜਾਂਦੇ ਹਨ ?  ੫
੩. ਗੁਰੂ ਕਾ ਲੰਗਰ ਕਦੋਂ ਅਤੇ ਕਿਉਂ ਪ੍ਰਚਲਿਤ ਹੋਇਆ?  ੬
੪. ਸੂਰਬੀਰਤਾ ਦੇ ਕਿਹੜੇ ਦੋ ਪਹਿਲੂ ਮੰਨੇ ਗਏ ਹਨ?  ੨
੫. ਭਗਤੀ ਅਤੇ ਸ਼ਕਤੀ ਕਿਉਂ ਜ਼ਰੂਰੀ ਹੈ?  ੪
੬. ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ? ਸੰਖੇਪ ਵਿੱਚ ਲਿਖੋ।  ੪

ਸਿੱਖ ਰਹਿਤ ਮਰਯਾਦਾ

੧. ਖਾਲੀ ਥਾਵਾਂ ਭਰੋ:  
੧. ਇਕ ਅਕਾਲ ਪੁਰਖ ਤੋਂ ਛੁਟ ਕਿਸੇ -------------ਦੀ ਉਪਾਸ਼ਨਾ ਨਹੀਂ ਕਰਨੀ।  
੨. ਖਾਲਸਾ ਸਾਰੇ ਮਤਾਂ ਤੋਂ -------------ਰਹੇ, ਪਰ ਕਿਸੇ-------------ਦਾ ਦਿਲ ਨਾ ਦੁਖਾਵੇ ।  
੩.  ਗੁਰੂ ਅਸਥਾਨਾਂ ਤੋਂ ਬਿਨਾਂ ਕਿਸੇ -----------ਦੇ-------ਜਾਂ ਧਾਮ ਨੂੰ ਆਪਣਾ ਨਹੀਂ ਮੰਨਣਾ।  
੪.  ਕੇਸ ਬੱਚਿਆਂ ਦੇ -----------ਰੱਖੇ, ਉਹਨਾਂ ਦਾ--------  ਨਹੀਂ ਮੰਨਣਾ, ਕੇਸ ------------- ਰੱਖੇ।  
੫.  ਸਿੱਖ ਬੱਚਿਆਂ ਦੇ ਨਾਮ ਨਾਲ-----------  ਅਤੇ----------- ਸ਼ਬਦ ਜਰੂਰ ਲਾਣੇ ਚਾਹੀਦੇ ਹਨ।  
੬.  ਗੁਰੂ ਕਾ ਸਿੱਖ -------------ਦੀ ਕਿਰਤ ਕਰੇ ਤੇ  --------------ਜਰੂਰ ਕੱਢੇ।  
੭.  ਗੁਰੂ ਕਾ ਸਿੱਖ  -----------ਤੋਂ ਲੈ ਕੇ  ----------------ਤੱਕ ਗੁਰ ਮਰਯਾਦਾ ਕਰੇ।  
੮.  ਵਿਆਹ ਬਿਨਾਂ ---------, ----- ਵਿਚਾਰੇ ਹੋਣਾ ਚਾਹੀਏ। ।  (੧੬ x ੧/੨=੮)
੨.  ਗੁਰੂ ਕੇ ਲੰਗਰ ਦੇ ਦੋ ਕਿਹੜੇ ਭਾਵ ਹਨ?  (੨)
੩.  ਅਨੰਦ ਸਮੇਂ ਲੜਕੇ ਲਈ ਆਪਣੇ ਵੱਖਰੇ ਗ੍ਰਹਿਸਤ ਦੇ ਕੀ ਫ਼ਰਜ਼ ਦੱਸੇ ਜਾਂਦੇ ਹਨ?  (੨)
੪.  ਸਿੱਖ ਧਰਮ ਦੇ ਮਹਿਲ ਦੀਆਂ ਦੋ ਥੰਮੀਆਂ ਕਿਹੜੀਆਂ ਹਨ?  (੨)
੫.  ਅਨੰਦ (ਵਿਆਹ) ਤੋਂ ਪਹਿਲਾਂ ਕੁੜਮਾਈ ਦੀ ਰਸਮ ਸੰਬੰਧੀ ਗੁਰਮਤਿ ਵਿਚਾਰ ਲਿਖੋ?  (੨)
੬.  ਰਹਿਤਨਾਮੇ ਅਨੁਸਾਰ ਪਰਾਈ ਇਸਤਰੀ ਦਾ ਸੰਗ ਨਾ ਕਰਨ ਸੰਬੰਧੀ ਕੀ ਤਾਕੀਦ ਕੀਤੀ ਗਈ ਹੈ ?  (੨)
੭.  ਕੀ ਗੁਰਮਤਿ ਅਨੁਸਾਰ ਬੱਚੇ ਦੇ ਜਨਮ ਤੇ ਖਾਣ ਪੀਣ ਵਿੱਚ ਸੂਤਕ ਪਾਤਕ ਦੀ ਵੀਚਾਰ ਕਰਨੀ ਚਾਹੀਦੀ ਹੈ ? ਜੇ ਨਹੀਂ ਤਾਂ ਕਿਉਂ ਨਹੀਂ ਕਰਨੀ ਚਾਹੀਦੀ?  (੨)

ਸਿਖ ਇਤਿਹਾਸ

੧. ਕਿੰਨੇ ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਜੀ ਦੀ ਸ਼ਾਦੀ ਹੋਈ ਅਤੇ ਕਿਸ ਨਾਲ ?  (੨)
੨. ਕਿਸ ਪਾਸੋਂ ਬਾਣੀ ਸੁਣ ਕੇ ਗੁਰੂ ਅਮਰਦਾਸ ਜੀ ਨੂੰ ਗੁਰੂ ਮਿਲਾਪ ਦੀ ਤਾਂਘ ਉੱਠੀ?  (੨)
੩. ਕਿਹੜੇ ਗੁਰੂ ਜੀ ਨੇ ਕਿਸ ਗੁਰੂ ਜੀ ਨੂੰ ਗੋਇੰਦਵਾਲ ਵਸਾਉਣ ਦਾ ਕੰਮ ਸੋਂਪਿਆ ਅਤੇ ਉਹ ਪਰਿਵਾਰ ਸਮੇਤ ਕਿੱਥੇ ਆ ਗਏ?  (੨)
੪. ਗੁਰੂ ਅਰਜਨ ਦੇਵ ਜੀ ਨੇ ਕਿਤਨੇ ਰਾਗਾਂ ਵਿਚ ਬਾਣੀ ਉਚਾਰਨ ਕੀਤੀ ਹੈ ਅਤੇ ਆਪ ਜੀ ਨੇ ਕਿੰਨੀਆਂ ਵਾਰਾਂ ਉਚਾਰਨ ਕੀਤੀਆਂ ਹਨ?   (੨) 
੫. ਗੁਰੂ ਅਰਜਨ ਦੇਵ ਜੀ ਨੇ ਮਾਝ, ਗਉੜੀ ਅਤੇ ਸੂਹੀ ਰਾਗ ਵਿੱਚ ਕਿਹੜੀਆਂ ਉਚੇਚੀਆਂ ਬਾਣੀਆਂ ਉਚਾਰਨ ਕੀਤੀਆਂ ਹਨ?  (੨)
੬. ਕਿੰਨੇ ਸਾਲ ਦੀ ਸੇਵਾ ਤੋਂ ਬਾਅਦ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦੀ ਬਖ਼ਸ਼ਿਸ਼ ਹੋਈ?  (੨)
੭. ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੀ ਬਖ਼ਸ਼ਿਸ਼ ਕਦੋਂ ਅਤੇ ਕਿੰਨੇ ਸਾਲ ਦੀ ਉਮਰ ਵਿੱਚ ਹੋਈ ?  (੨)
੮. ਗੁਰੂ ਰਾਮਦਾਸ ਜੀ ਨੇ ਕਿਹੜਾ ਨਗਰ ਵਸਾਇਆ ਤੇ ਉੱਥੇ ਕਿੰਨੇ ਪਕਾਰ ਦੇ ਕਿੱਤਿਆਂ ਦੇ ਲੋਕ ਵਸਾਏ?  (੨)
੯. ਬੀਬੀ ਭਾਨੀ ਕਿਸ ਦੀ ਲੜਕੀ, ਕਿਸਦੀ ਮਾਤਾ, ਕਿਸਦੀ ਪਤਨੀ ਸਨ?  (੨)
੧੦. ਗੁਰੂ ਰਾਮਦਾਸ ਜੀ ਕਿੰਨੇ ਸਾਲ ਦੀ ਉਮਰ ਵਿੱਚ ਖਡੂਰ ਆਏ ਤੇ ਆਪ ਨੇ ਕਿੰਨੇ ਸਾਲ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ?  (੨) 
੧੧. ਗੁਰੂ ਅਮਰਦਾਸ ਜੀ ਨੇ ਸਮਾਜ ਸੁਧਾਰ ਲਈ ਕੀ ਕਾਰਜ ਕੀਤੇ?  (੩)
੧੨. ਗੁਰੂ ਅਮਰਦਾਸ ਜੀ ਦੇ ਮਾਤਾ ਪਿਤਾ ਦਾ ਨਾਂ ਲਿਖੋ ਅਤੇ ਉਨ੍ਹਾਂ ਦਾ ਜਨਮ ਕਦੋਂ ਤੇ ਕਿੱਥੇ ਹੋਇਆ?  (੨)