ਮਾਡਲ ਪ੍ਰਸ਼ਨ ਪੱਤਰ ਪਹਿਲਾ - ਤੀਜਾ ਸਮੈਸਟਰ

ਭਾਈ ਵੀਰ ਸਿੰਘ ਅਕੈਡਮੀ 

ਤੀਜਾ ਸਮੈਸਟਰ

ਨੋਟ:- ਇਸ ਪੇਪਰ ਦੇ ਚਾਰ ਭਾਗ ਹਨ । ਹਰੇਕ ਭਾਗ ਦੇ ੨੫ ਅੰਕ ਹਨ ਅਤੇ ਪੇਪਰ ਦੇ ਕੁੱਲ ਅੰਕ ੧੦੦ ਹਨ । ਪੇਪਰ ਦਾ ਹਰੇਕ ਪ੍ਰਸ਼ਨ ਹੱਲ ਕਰਨਾ ਜ਼ਰੂਰੀ ਹੈ । ਪੇਪਰ ਦੀ Negative Marking ਨਹੀਂ ਹੋਵੇਗੀ ।

ਕੁਲ ਸਮਾਂ: ੯੦ ਮਿਨਟ
  ਕੁਲ ਅੰਕ: ੧੦੦

ਗੁਰਬਾਣੀ

੧. 'ਸੋ ਦਰੁ' ਬਾਣੀ ਕਦੋਂ ਪੜ੍ਹੀ ਜਾਂਦੀ ਹੈ?  (੧)
੨. ਇਸ ਬਾਣੀ ਦਾ ਸਹੀ ਸਿਰਲੇਖ ਕੀ ਹੈ?  (੧)
੩. ਇਸ ਬਾਣੀ ਦਾ ਮੋਜੂਦਾ ਸਰੂਪ ਕੀ ਹੈ?  (੨)
੪. 'ਸੋ ਦਰੁ' ਦਾ ਵਿਆਕਰਣ ਅਨੁਸਾਰ ਕੀ ਅਰਥ ਹੈ?  (੧)
੫. 'ਸੋ ਪੁਰਖੁ' ਦਾ ਵਿਆਕਰਣ ਅਨੁਸਾਰ ਕੀ ਅਰਥ ਹੈ?  (੧)
੬. ਇਸ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਹੈ?  (੨)
੭. "ਸਭ ਤੇਰੀ ਤੂੰ ਸਭਨੀ ਧਿਆਇਆ" ਅਗਲੀ ਪੰਗਤੀ ਲਿਖੋ ਜੀ?  (੧)
੮. "ਸਰੰਜਾਮਿ ਲਾਗੁ ਭਵਜਲ ਤਰਨ ਕੈ" ਅਗਲੀ ਪੰਗਤੀ ਲਿਖੋ ਜੀ?  (੧)
੯. ਅਰਥ ਲਿਖੋ ਜੀ:-  (੫)
੧) ਚੀਰਾ  
੨) ਕਰਾਰੇ  
੩) ਖੜਗਕੇਤ  
੪) ਨਿਰਲੰਭ  
੫) ਕਮਜਾਤਿ  
੧੦. ਵਿਸ਼ਰਾਮ ਲਗਾਓ ਜੀ :-  (੫)
੧) ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥  
੨) ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥  
੩) ਕਰਮਿ ਮਿਲੈ ਨਾਹੀ ਠਾਕਿ ਰਹਾਈਆ॥  
੪) ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ॥  
੫) ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ॥  
੧੧. ਸ਼ੁੱਧ ਉਚਾਰਨ ਲਿਖੋ ਜੀ :-  (੫)
੧) ਪਾਤਿਸ਼ਾਹੁ  
੨) ਕਮਜਾਤਿ    
੪) ਪ੍ਰਤਿਪਾਰਾ  
੫) ਉਬਰਿਯੈ  
੬) ਹੈ  

ਸਿੱਖ ਫ਼ਿਲਾਸਫ਼ੀ

੧. ਕੁਰਬਾਨੀ ਜਾਂ ਸ਼ਹੀਦੀ ਕਿਸ ਨੂੰ ਆਖਦੇ ਹਨ?  (੨)
੨. ਵੰਡ ਛਕਣ ਤੋਂ ਕੀ ਭਾਵ ਹੈ? ਕਿਸ ਗੁਰੁ ਸਾਹਿਬ ਜੀ ਨੇ ਕਿਰਤ ਦਾ ਦਸਵਾਂ ਹਿਸਾ ਕਢਣ ਲਈ ਆਖਿਆ ਸੀ?  (੨)
੩. ਗੁਰਦੁਆਰਾ ਸਾਹਿਬ ਤੇ ਝੂਲਦਾ ਨਿਸ਼ਾਨ ਸਾਹਿਬ ਦੂਰੋਂ ਦੇਖਣ ਵਾਲਿਆਂ ਲਈ ਕਿਸ ਗਲ ਦਾ ਪ੍ਰਤੀਕ ਹੈ?  (੨)
੪. ਨਿਸ਼ਾਨ ਸਾਹਿਬ ਤੇ ਚਕਰ,, ਖੰਡਰ ਕ੍ਰਿਪਾਨ ਦੇ ਚਿੰਨ੍ਹ ਸ਼ਕਤੀ ਦੇ ਪ੍ਰਤੀਕ ਹਨ, ਬਸੰਤੀ ਫਰੇਰਾ (ਜਾਂ ਫਰਾ) ਕਿਸ ਗਲ ਦਾ ਪ੍ਰਤੀਕ ਹੈ?   (੨)
੫. ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ ਦੇ ਅਰਥ ਲਿਖੋ।  (੨)
੬. ਗੁਰੁ ਨਾਨਕ ਸਾਹਿਬ ਜੀ ਦਾ ਉਹ ਸਲੋਕ ਲਿਖੋ ਜਿਸ ਵਿਚ ਸਿਰ ਦੇਣ ਦੀ ਗਲ ਆਖੀ ਹੈ।  (੩)
੭. ਕੁਰਬਾਨੀ ਦਾ ਕਿਸੇ ਕੌਮ ਤੇ ਕੀ ਅਸਰ ਪੈਂਦਾ ਹੈ?  (੩)
੮. ਗੁਰੁ ਸਾਹਿਬਾਨ ਤੇ ਉਹਨਾਂ ਦੇ ਪ੍ਰੀਵਾਰਕ ਮੈਂਬਰਾਂ ਨੂੰ ਛਡ ਕੇ ਕੋਈ ਪੰਜ ਸਿੰਘ ਸ਼ਹੀਦਾ ਦੇ ਨਾਮ ਲਿਖੋ ਜੀ ।  (੫)
੯. ਸਿੱਖ ਧਰਮ ਦੇ ਪਹਿਲੇ ਸ਼ਹੀਦ ਕੌਣ ਹਨ? ਉਹਨਾਂ ਦੀ ਸ਼ਹੀਦੀ ਦੇ ਕੋਈ  ਤਿੰਨ ਕਾਰਨ ਲਿਖੋ।  (੪) 

ਸਿੱਖ ਰਹਿਤ ਮਰਯਾਦਾ

੧.  ਅੰਮ੍ਰਿਤ ਕੌਣ ਛਕਾ ਸਕਦਾ ਹੈ?  (੨)
੨.  ਪ੍ਰਾਣੀ ਜੇ ਮਰਨ ਵੇਲੇ ਮੰਜੇ ਤੇ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ?   (੨)
੩.  ਮਰਨ ਵਾਲਾ ਪ੍ਰਾਣੀ ਅਗਰ ਬੱਚਾ ਹੋਵੇ ਤਾਂ ਉਸ ਦਾ ਸਸਕਾਰ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ?  (੨)
੪.  ਕਿਸੇ ਵੀ ਖੁਸ਼ੀ ਗ਼ਮੀ ਦੇ ਮੌਕੇ ਤੇ ਹਰ ਸਿੱਖ ਨੂੰ ਕੀ ਉਪਦੇਸ਼ ਹੈ?  (੨)
੫.  ਗੁਰੂ ਕਾ ਲੰਗਰ ਸਿੱਖ ਨੂੰ ਕਿਹੜੀਆਂ ਦੋ ਗੱਲਾਂ ਸਿਖਾਉਂਦਾ ਹੈ ?  (੨)
੬.  ਗੁਰੂ ਪੰਥ ਕਿਸ ਨੂੰ ਆਖਦੇ ਹਨ?  (੨)
੭.  ਅੰਮ੍ਰਿਤ ਛਕਾਉਣ ਵੇਲੇ ਦੱਸੀਆਂ ਜਾਂਦੀਆਂ ਉਹ ਰਹਿਤਾਂ ਦੱਸੋ ਜਿਨ੍ਹਾਂ ਨੂੰ ਨਾ ਮੰਨਣ ਵਾਲਾ ਤਨਖਾਹੀਆ ਕਹਾਉਂਦਾ ਹੈ?  (੬)
੮.   ਅਰਦਾਸ ਦੇ ਵਿੱਚ ਕਿਹੜੀ -ਕਿਹੜੀ ਜਗ੍ਹਾ ਤਬਦੀਲੀ ਨਹੀਂ ਕੀਤੀ ਜਾ ਸਕਦੀ?  (੨)
੯.   ਬੀਰ ਆਸਨ ਤੋਂ ਕੀ ਭਾਵ ਹੈ ?  (੩)
੧੦. ਕੁੱਠਾ ਤੋਂ ਕੀ ਭਾਵ ਹੈ?  (੨)

ਸਿਖ ਇਤਿਹਾਸ

੧. ਛੇਵੇਂ ਪਾਤਸ਼ਾਹ ਜੀ ਨੇ ਦੋ ਤਲਵਾਰਾ ਬੱਧੀਆਂ । ਇਹ ਭੁਲੇਖੇ ਨਾਲ ਹੋ ਗਿਆ ਕੰਮ ਸੀ ਜਾਂ ਕਿ ਸੋਚੀ ਸਮਝੀ ਜੁਗਤ ਸੀ ?  (੨)
੨. ਅਕਾਲ ਤਖਤ ਦੀ ਸਥਾਪਨਾ ਕਿਸ ਗੁਰੂ ਨੇ ਕੀਤੀ ? ਕਿਉਂ ਕੀਤੀ ?  (੨)
੩. ਰਾਮ  ਰਾਇ  ਨੂੰ ਮੱਥੇ ਨਾ ਲੱਗਣ ਲਈ ਕਹਿਣਾ, ਇਹ ਕਿਸ ਸਿਧਾਂਤ ਦੀ ਵਿਆਖਿਆ ਹੈ ?  (੨)
੪. ਛੇਵੇਂ ਪਾਤਸ਼ਾਹ ਦੇ ਯੁੱਧਾਂ ਤੋਂ ਸਿੱਖਾਂ ਵਿਚ ਕੀ ਭਾਵਨਾ ਪੈਦਾ ਹੋਈ ?  (੨) 
੫. ਸਿੱਖ ਰੂਪੀ ਬੂਟੇ ਦੇ ਟਹਿਣੇ, ਪੱਤੇ, ਫੁੱਲ ਅਤੇ ਫਲ ਕੀ ਹੈ ?  (੨)
੬. ਰਾਮ ਰਾਇ ਨੇ ਕੀ ਗਲਤੀ ਕੀਤੀ ?  (੨)
੭. ਸੱਤੇ ਬਲਵੰਡ ਦੀ ਵਾਰ ਕਿਸ ਰਾਗ ਵਿੱਚ ਹੈ ਅਤੇ ਇਸਦਾ ਪੂਰਾ ਸਿਰਲੇਖ ਕੀ ਹੈ?  (੨)
੮. ਗੁਰੂ ਅਰਜਨ ਦੇਵ ਜੀ ਨੇ ਕਿਹੜੇ - ੨ ਨਗਰ ਵਸਾਏ ? ਚਾਰਾਂ ਦੇ ਨਾਂ ਲਿਖੋ ।  (੨)
੯. ਬ੍ਰਾਹਮਣਾਂ ਅਤੇ ਚੰਦੂ ਤੋੰ ਬਿਨਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਹੋਰ ਕੌਣ ਕੌਣ ਜੁੰਮੇਵਾਰ ਸੀ?  (੨)
੧੦. ਗੁਰੂ ਅਰਜਨ ਦੇਵ ਜੀ ਨੂੰ ਕਦੋਂ ਤੇ ਕਿਥੇ ਸ਼ਹੀਦ ਕੀਤਾ ਗਿਆ ਸੀ?  (੨)
੧੧. ਆਦਿ ਬੀੜ ਦੀ ਲਿਖਾਈ ਕਿਸਨੇ ਕੀਤੀ, ਇਸ ਦਾ ਪਹਿਲਾ ਪ੍ਰਕਾਸ਼ ਕਿਥੇ ਕੀਤਾ ਗਿਆ ਇਸ ਬੀੜ ਦੇ ਕੁਲ ਕਿਤਨੇ ਪੰਨੇ (ਅੰਗ) ਸਨ ਅਤੇ ਇਸ ਦੇ ਪਹਿਲੇ ਗ੍ਰੰਥੀ ਕਿਸ ਨੂੰ ਥਾਪਿਆ ਗਿਆ?  (੪) 
੧੨. ਨਾਮ, ਦਾਨ ਅਤੇ ਇਸ਼ਨਾਨ ਤੋਂ ਕੀ ਭਾਵ ਹੈ?  (੩)
੧੩. ਭਾਈ ਬਹਿਲੋ ਦੀ ਕਿਸ ਸੇਵਾ ਸਦਕਾ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਕੀ ਕਹਿ ਕੇ ਮਾਣ ਦਿੱਤਾ ਸੀ?  (੩)