ਮਾਡਲ ਪ੍ਰਸ਼ਨ ਪੱਤਰ ਪਹਿਲਾ - ਚੌਥਾ ਸਮੈਸਟਰ

ਭਾਈ ਵੀਰ ਸਿੰਘ ਅਕੈਡਮੀ

ਚੌਥਾ ਸਮੈਸਟਰ

ਨੋਟ:- ਇਸ ਪੇਪਰ ਦੇ ਚਾਰ ਭਾਗ ਹਨ । ਹਰੇਕ ਭਾਗ ਦੇ ੨੫ ਅੰਕ ਹਨ ਅਤੇ ਪੇਪਰ ਦੇ ਕੁੱਲ ਅੰਕ ੧੦੦ ਹਨ । ਪੇਪਰ ਦਾ ਹਰੇਕ ਪ੍ਰਸ਼ਨ ਹੱਲ ਕਰਨਾ ਜ਼ਰੂਰੀ ਹੈ । ਪੇਪਰ ਦੀ Negative Marking ਨਹੀਂ ਹੋਵੇਗੀ ।

ਕੁਲ ਸਮਾਂ: ੯੦ ਮਿਨਟ
  ਕੁਲ ਅੰਕ: ੧੦੦

ਗੁਰਬਾਣੀ

1. 'ਸੋਹਿਲਾ' ਬਾਣੀ ਕਦੋਂ ਪੜ੍ਹੀ ਜਾਂਦੀ ਹੈ?  (੧)
2. ਇਸ ਬਾਣੀ ਦੇ ਕੁੱਲ ਕਿੰਨੇ ਸ਼ਬਦ ਹਨ?  (੧)
3. ਇਸ ਬਾਣੀ ਵਿੱਚ ਕਿੰਨੇ ਤੇ ਕਿਹੜੇ-ਕਿਹੜੇ ਗੁਰੂ ਸਾਹਿਬਾਨ ਦੇ ਸ਼ਬਦ ਹਨ?  (੨)
4. 'ਸੋਹਿਲਾ' ਬਾਣੀ ਦਾ ਕੀ ਭਾਵ ਸਪੱਸ਼ਟ ਕਰੋ?  (੩)
5. ਬਾਣੀ ਪੜਦਿਆਂ, ਪਾਠ ਕਰਦਿਆਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?  (੨)
6. ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ਦਾ ਕੀ ਅਰਥ ਹੈ?  (੧)
7. ਗੁਰ ਚਰਨੀਂ ਲਗਾਉਣਾ ਤੋਂ ਕੀ ਭਾਵ ਹੈ ਅਤੇ ਇਸ ਦੀ ਵਿਧੀ ਵੀ ਲਿਖੋ?  (੩)
8. "ਸਹਸ ਮੂਰਤਿ ਨਨਾ ਏਕ ਤੁਹੀ ॥" ਅਗਲੀ ਪੰਗਤੀ ਲਿਖੋ ਜੀ?  (੧)
9. "ਜਮਕਾਲੁ ਸਹਹਿ ਸਿਰਿ ਡੰਡਾ ਹੇ॥" ਅਗਲੀ ਪੰਗਤੀ ਲਿਖੋ ਜੀ?  (੧)
10. ਅਰਥ ਲਿਖੋ ਜੀ:-  (੨੧/੨)
  1 .ਨਗਰੁ  
  2. ਮਸਕੀਨ  
  3. ਬਸਨੁ  
  4. ਮਲਆਨਲੋ  
  5. ਘਰਿ  
11. ਵਿਸ਼ਰਾਮ ਲਗਾਓ ਜੀ :-  (੫)
  1. ਤੇਰੇ ਦਾਨੈ ਕੀਮਤਿ ਨ ਪਵੈ ਤਿਸੁ ਦਾਤੇ ਕਵਣੁ ਸੁਮਾਰੁ॥  
  2. ਛਿਅ ਘਰਿ ਛਿਅ ਗੁਰ ਛਿਅ ਉਪਦੇਸ॥  
  3. ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ॥  
  4. ਸੂਰਜਿ ਏਕੋ ਰੁਤਿ ਅਨੇਕ॥  
  5. ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ॥  
12. ਸ਼ੁੱਧ ਉਚਾਰਨ ਲਿਖੋ ਜੀ :- (੨੧/੨)
  1. ਸੁਮਾਰੁ  
  2. ਪਾਹੁਚਾ    
  3. ਅਸੀਸੜੀਆ  
  4. ਪਹਰਾ  
  5. ਤੁਹੀ  

ਸਿੱਖ ਫ਼ਿਲਾਸਫ਼ੀ

1. "ਕੰਘਾ ਦੋਨੋਂ ਵਕਤ ਕਰ, ਪਾਗ ਚੁਨ ਕਰ ਬਾਂਧਈ"। ਉਪਰੋਕਤ ਸੱਤਰ ਕਿਸ ਨੇ ਲਿਖੀ ਹੈ ਅਤੇ ਇਸ ਦਾ ਕੀ ਅਰਥ ਹੈ?  (੨)
2. 1.  ਇਕ ਸਿੱਖ ਲਈ ਕੰਘਾ ਰਖਣਾ ਕਿਉਂ ਜ਼ਰੂਰੀ ਹੈ?  (੧)
  2. ਇਸ ਦੇ ਕੀ ਲਾਭ ਹਨ?  (੧)
  3. ਕੰਘਾ ਪਲਾਸਟਿਕ ਜਾਂ ਕਿਸੇ ਹੋਰ ਧਾਤ ਦਾ ਵੀ ਹੋ ਸਕਦਾ ਹੈ ਕਿ ਨਹੀਂ?  (੧)     
3. 1.  ਅਰਦਾਸ ਦਾ ਕੀ ਭਾਵ ਹੈ?  (੧)  
  2. ਰੋਜ਼ ਕਿਤਨੀ ਵਾਰ ਅਰਦਾਸ ਕਰਨੀ ਜ਼ਰੂਰੀ ਹੈ, ਕਿਸ ਕਿਸ ਸਮੇਂ ਕੀਤੀ ਜਾਂਦੀ ਹੈ?  (੧)
     3.  ਅਰਦਾਸ ਕਰਨ ਦੇ ਕੋਈ ਤਿੰਨ ਲਾਭ ਲਿਖੋ। (੩)  
4. 1. ਵਿਅਕਤੀਗਤ ਤੇ ਸੰਗਤੀ ਅਰਦਾਸ ਦਾ ਕੀ ਅਰਥ ਹੈ? (੨)     
  2. ਸੰਗਤੀ ਅਰਦਾਸ ਦੀ ਸ਼ਬਦਾਵਲੀ ਕਿਥੇ ਲਿਖੀ ਮਿਲਦੀ ਹੈ? (੨)            
5.     1.  ਕੀ ਕੇਸ ਸਰੀਰ ਦਾ ਅੰਗ ਹਨ? ਦਲੀਲ ਸਹਿਤ ਉਤਰ ਲਿਖੋ। (੨) 
  2. ਕੇਸਾਂ ਦੀ ਬੇਅਦਬੀ ਕਰਨ ਵਾਲੇ ਨੂੰ ਕੀ ਕਹਿੰਦੇ ਹਨ?   (੧)
  3. ਕੇਸਾਂ ਦੀ ਬੇਅਦਬੀ ਕਰਨ ਦੇ ਕੋਈ ਦੋ ਨੁਕਸਾਨ ਲਿਖੋ (੨)  
6) 1. ਦਸਤਾਰ ਸਜਾਉਣ ਦੇ ਕੋਈ ਤਿੰਨ ਲਾਭ ਲਿਖੋ। (੩)
  2. ਆਰਾਮ ਕਰਨ ਵੇਲੇ ਦਸਤਾਰ ਕਿਸ ਤਰ੍ਹਾਂ (untie) ਉਤਾਰੀ ਜਾਣੀ ਚਾਹੀਦੀ ਹੈ? (੧)
      3.  ਦਸਤਾਰ ਸਜਾਉਣ ਲਗਿਆਂ ਕੀ ਕੀ ਸਾਵਧਾਨੀ ਵਰਤਣੀ ਚਾਹੀਦੀ ਹੈ? (੨)    

ਸਿੱਖ ਰਹਿਤ ਮਰਯਾਦਾ

1. 'ਸਾਕਾ ਨਨਕਾਣਾ ਸਾਹਿਬ' ਬਾਰੇ ਲਿਖੋ।  (੫)
2. 'ਸਾਕਾ ਚਮਕੌਰ ਸਾਹਿਬ' ਨੇ ਇਤਿਹਾਸ ਵਿੱਚ ਕੀ ਛਾਪ ਛੱਡੀ।  (੨)
3. ਇੱਕ ਕਵੀ ਲਿਖਦਾ ਹੈ ਕਿ ਹਿੰਦੋਸਤਾਨ ਵਿੱਚ ਬਸ ਇੱਕ ਹੀ ਤੀਰਥ ਹੈ, ਜਿਸਦੀ ਯਾਤਰਾ ਕੀਤੀ ਜਾ ਸਕਦੀ ਹੈ, ਉਸ ਤੀਰਥ ਦਾ ਨਾਂ ਲਿਖੋ ਤੇ ਪੰਕਤੀਆਂ ਵੀ ਲਿਖੋ ਤੇ ਉਸ ਨੇ ਇਸ ਵਿੱਚ ਕਿਸ ਸਾਕੇ ਵੱਲ ਇਸ਼ਾਰਾ ਕੀਤਾ ਹੈ।  (੩)
4. 'ਸਾਕਾ ਚਮਕੌਰ ਸਾਹਿਬ' ਕਦੋਂ ਵਾਪਰਿਆ ਕਿੰਨੇ ਸਿੰਘਾਂ ਨੇ ਕਿੰਨੀ ਮੁਗਲ ਫੋਜ ਦਾ ਟਾਕਰਾ ਕੀਤਾ ਅਤੇ ਇਸ ਵਿੱਚ ਗੁਰੂ ਜੀ ਦੇ ਕਿੰਨੇ ਤੇ ਕਿਹੜੇ-ਕਿਹੜੇ ਪੁੱਤਰ ਸ਼ਹੀਦ ਹੋਇਆ।  (੩)
5. ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਦੇ ਕੋਲ ਕਦੋਂ ਆਇਆ ਤੇ ਕਿਵੇਂ।  (੩)
6. ਸਿੱਖ ਕੌਮ ਵਿੱਚ ਕਿੰਨੇ ਅਤੇ ਕਦੋਂ-ਕਦੋਂ ਘੱਲੂਘਾਰੇ ਵਾਪਰੇ ਤੇ ਕਿਹੜੇ-ਕਿਹੜੇ?  (੪)
7. ਗੁਰਦੁਆਰਿਆਂ ਦਾ ਪ੍ਰਬੰਧ ਵਾਪਿਸ ਲੈਣ ਲਈ ਭਾਵ ਮਹੰਤਾਂ ਕੋਲੋਂ ਆਜ਼ਾਦ ਕਰਾਉਣ ਲਈ ਕਿਹੜਾ ਮੋਰਚਾ ਆਰੰਭਿਆ ਗਿਆ ਅਤੇ ਕਦੋ ਇਸ ਮੋਰਚੇ ਦਾ ਕੀ ਨਤੀਜਾ ਨਿਕਲਿਆ? ਵਿਸਥਾਰ ਨਾਲ ਲਿਖੋ।  (੫)

ਸਿੱਖ ਇਤਿਹਾਸ

1. ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਕਿੰਨੀ ਉਮਰ ਵਿੱਚ ਮਿਲੀ ?  (੧)
2. ਔਰੰਗਜ਼ੇਬ ਨੇ ਕਿਸ ਰਾਹੀਂ ਆਪ ਜੀ ਨੂੰ ਦਿੱਲੀ ਆਉਣ ਦਾ ਸੱਦਾ ਭੇਜਿਆ?  (੧)
3. ਔਰੰਗਜ਼ੇਬ ਕਿਸ ਤਰ੍ਹਾਂ ਬਾਦਸ਼ਾਹ ਬਣਿਆ?  (੨)
4. ਗੁਰੂ ਤੇਗ ਬਹਾਦੁਰ ਜੀ ਨੇ ਕੁਲ ਕਿਤਨੀ ਬਾਣੀ ਉਚਾਰਨ ਕੀਤੀ ਹੈ ਅਤੇ ਕਿੰਨੇ ਰਾਗਾਂ ਵਿੱਚ ਉਚਾਰਨ ਕੀਤੀ?  (੨) 
5. ਕਸ਼ਮੀਰ ਦੇ ਕਿਸ ਗਵਰਨਰ ਨੇ ਹਿੰਦੂਆਂ ਨੂੰ ਇਸਲਾਮ ਵਿੱਚ ਸ਼ਾਮਿਲ ਕਰਨ ਲਈ ਅੱਤਿਆਚਾਰ ਕੀਤੇ?  (੧)
6. ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਕਿੱਥੇ-ਕਿੱਥੇ ਤੇ ਕਿਵੇਂ ਸ਼ਹੀਦ ਹੋਏ?  (੪)
7. ਪੰਡਿਤ ਲਾਲ ਚੰਦ ਦਾ ਹੰਕਾਰ ਤੋੜਨ ਲਈ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕੀ ਕੀਤਾ?  (੧)
8. ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਕਦੋਂ ਅਤੇ ਕਿੱਥੇ ਹੋਈ ਆਪ ਜੀ ਨਾਲ ਸ਼ਹੀਦ ਕੀਤੇ ਜਾਣ ਵਾਲੇ ਤਿੰਨ ਸਿੱਖਾਂ ਦੇ ਨਾਮ ਵੀ ਦੱਸੋ?  (੪)
9. ਖ਼ਾਲਸਾ ਪੰਥ ਦੀ ਸਾਜਨਾ ਸਮੇਂ ਜਦੋਂ ਗੁਰੂ ਜੀ ਨੇ ਸਿਰ ਦੀ ਮੰਗ ਕੀਤੀ ਤਾਂ ਕਿਹੜੇ-ਕਿਹੜੇ ਸਿੱਖਾਂ ਨੇ ਭੇਟਾ ਕੀਤੀ ਅਤੇ ਉਨਾਂ ਨੂੰ ਗੁਰੂ ਜੀ ਨੇ ਕੀ ਮਾਣ ਬਖ਼ਸ਼ਿਆ?  (੨)
10. ਗੁਰੂ ਗੋਬਿੰਦ ਸਿਘ ਜੀ ਦਾ ਜਨਮ ਕਦੋਂ ਤੇ ਕਿਥੇ ਹੋਇਆ ਆਪ ਜੀ ਦੇ ਮਾਤਾ ਜੀ ਦਾ ਨਾਂ ਵੀ ਲਿਖੋ?  (੨)
11. ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸੰਪੂਰਨ ਆਦਮੀ ਦੇ ਸੁਪਨੇ ਨੂੰ ਸਾਕਾਰ ਕਰਨ ਲਗਭਗ ਕਿੰਨੇ ਸਾਲ ਦੀ ਸੋਚ ਤੋਂ ਬਾਅਦ ਕਿਹੜੀ ਖ਼ਾਸ ਘਟਨਾ ਨੂੰ ਅੰਜਾਮ ਦਿੱਤਾ?  (੨) 
12. ਕਿਸਨੂੰ ਗੁਰੂ ਜੀ ਨੇ ਆਪਣਾ ਹੁਕਮੀ ਬੰਦਾ ਬਣਾ ਕੇ ਭੇਜਿਆ ਅਤੇ ਆਪ ਨੇ ਖ਼ਾਲਸਾ ਪੰਥ ਨੂੰ ਕਿਸ ਦੇ ਲੜ ਲਗਾ ਕੇ ਕਦੋਂ ਸਰੀਰਕ ਚੋਲਾ ਤਿਆਗਿਆ?  (੩)