ਮਾਡਲ ਪ੍ਰਸ਼ਨ ਪੱਤਰ ਦੂਜਾ - ਪਹਿਲਾ ਸਮੈਸਟਰ

ਭਾਈ ਵੀਰ ਸਿੰਘ ਅਕੈਡਮੀ

ਪਹਿਲਾ ਸਮੈਸਟਰ

ਨੋਟ:- ਇਸ ਪੇਪਰ ਦੇ ਚਾਰ ਭਾਗ ਹਨ । ਹਰੇਕ ਭਾਗ ਦੇ ੨੫ ਅੰਕ ਹਨ ਅਤੇ ਪੇਪਰ ਦੇ ਕੁੱਲ ਅੰਕ ੧੦੦ ਹਨ । ਪੇਪਰ ਦਾ ਹਰੇਕ ਪ੍ਰਸ਼ਨ ਹੱਲ ਕਰਨਾ ਜ਼ਰੂਰੀ ਹੈ । ਪੇਪਰ ਦੀ Negative Marking ਨਹੀਂ ਹੋਵੇਗੀ ।

ਕੁਲ ਸਮਾਂ: ੯੦ ਮਿਨਟ
  ਕੁਲ ਅੰਕ: ੧੦੦

ਗੁਰਬਾਣੀ

੧. ਗੁਰੂ ਗ੍ਰੰਥ ਸਾਹਿਬ ਜੀ ਦੀ ਅਰੰਭ ਦੀ ਬਾਣੀ ਕਿਹੜੀ ਹੈ? (੧)
੨. 'ਜਪੁ' ਜੀ ਦੀਆਂ ਕਿੰਨੀਆਂ ਪਉੜੀਆਂ ਤੇ ਸਲੋਕ ਹਨ? (੧)
੩. 'ਜਪੁ' ਦੇ ਅਰੰਭ ਵਿਚ ਜੋ ਮੰਗਲ ਹੈ, ਉਹ ਲਿਖੋ ਜੀ ॥ (੨)
੪. "ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ" ਵਿਚ 'ਸੋਚਿ' ਦਾ ਕੀ ਅਰਥ ਹੈ? (੧) 
੫. ਜੀਵ ਕੀ ਕਰੇ ਕਿ ਅਗਿਆਨਤਾ ਰੂਪੀ ਕੂੜ ਵਿਚੋਂ ਨਿਕਲ ਕੇ ਪ੍ਰਮਾਤਮਾ ਦੇ ਦਰ ਤੇ ਸਚਿਆਰ ਬਣ ਕੇ ਪਰਵਾਨ ਹੋ ਜਾਵੇ? (੨)
੬. ਜੀਵ ਕੀ ਭੇਟ ਕਰੇ, ਕੀ ਬੋਲ ਬੋਲੇ ਕਿ ਪ੍ਰਮਾਤਮਾ ਦਾ ਦਰ ਘਰ ਮਿਲ ਜਾਵੇ? (ਦਿਸ ਪਵੇ)  (੨)
੭. 'ਜਪੁ' ਜੀ ਵਿਚ ਸੁਣਿਐ ਦੀਆਂ ਕਿੰਨੀਆਂ ਪਉੜੀਆਂ ਹਨ?  (੧)
੮. ਮੰਨੇ ਅਤੇ ਮੰਨੈ ਦੀਆਂ ਕਿੰਨੀਆਂ ਪਉੜੀਆਂ ਹਨ? (੧)
੯. ਪਾਤਸ਼ਾਹਾਂ ਦਾ ਪਾਤਸ਼ਾਹ ਕੋਣ ਹੈ? (੧)
੧੦. ਧੌਲੁ ਧਰਮੁ ਦਇਆ ਕਾ ਪੂਤੁ ॥ ਪੰਕਤੀ ਦਾ ਭਾਵ ਸਪੱਸ਼ਟ ਕਰੋ। (੨)
੧੧. "ਦੁਖੁ ਪਰਹਰਿ ਸੁਖੁ ਘਰਿ ਲੈ ਜਾਇ" ਵਿਸ਼ਰਾਮ ਲਗਾਉ।  (੧)
੧੨. "ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸ ਧਰੇ" ਵਿਸ਼ਰਾਮ ਲਗਾਉ। (੧)
੧੩. ਸੁਣਿਐ ਸੇਖ ਪੀਰ ਪਾਤਿਸ਼ਾਹ" ਦਾ ਉਚਾਰਣ ਲਿਖੋ।  (੧)
੧੪. "ਮੰਨੈ ਤਰੈ ਤਾਰੇ ਗੁਰੁ ਸਿਖ" ਵਿਚ ਸਿਖ ਦਾ ਅਰਥ ਲਿਖੋ? (੨)
੧੫. ਧਵਲੈ ਉਪਰਿ ਕੇਤਾ ਭਾਰੁ ॥ਧਰਤੀ ਹੋਰੁ ਪਰੈ ਹੋਰੁ ਹੋਰੁ ॥ ਪੰਕਤੀ ਦੇ ਅਰਥ ਲਿਖੋ। (੪) 
੧੬. ਪੰਚ ਪਰਵਾਣ ਪੰਚ ਪਰਧਾਨੁ ॥ ਪੰਕਤੀ ਵਿੱਚ ਪੰਚ ਦਾ ਕੀ ਅਰਥ ਹੈ? (੨)

ਸਿੱਖ ਰਹਿਤ ਮਰਯਾਦਾ  

੧) ਸਿੱਖ ਰਹਿਤ ਮਰਯਾਦਾ ਕਿਸਨੂੰ ਕਹਿੰਦੇ ਹਨ?  (੧)
੨) ਸਿੱਖ ਰਹਿਤ ਮਰਯਾਦਾ ਦਾ ਉਦੇਸ਼ ਕੀ ਹੈ?  (੩)
੩) ਸਿੱਖ ਰਹਿਤ ਮਰਯਾਦਾ ਵਿੱਚ "ਸਿੱਖ ਦੀ ਤਾਰੀਫ਼" ਸਿਰਲੇਖ ਹੇਠ ਸਿੱਖ ਦੀ ਕੀ ਪ੍ਰੀਭਾਸ਼ਾ ਹੈ ?  (੪)
੪) ਗੁਰਮਤਿ ਦੀ ਰਹਿਣੀ ਤੋਂ ਬਿਨਾਂ੍ਹ ਸ਼ਖਸ਼ੀ ਰਹਿਣੀ ਦੇ ਹੋਰ ਕਿਹੜੇ ਅੰਗ ਹਨ? (੨)
੫) ਦੀਵਾਨ ਦੀ ਸਮਾਪਤੀ ਸਮੇਂ ਜੋ ਅਨੰਦੁ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਉਸ ਦਾ ਕੀ ਭਾਵ ਹੈ? (੩)
੬) ਖਾਲੀਂ ਥਾਂਵਾਂ ਭਰੋ:  
a. ਦਸਾਂ ਪਾਤਸ਼ਾਹੀਆਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ_________ਦਾ ਧਿਆਨ ਧਰ                
ਕੇ ਬੋਲੋ ਜੀ ਵਾਹਿਗੁਰੂ!  
ਅ. ______ਦਾ ਮਨ ਨੀਵਾਂ _______ ਉਚੀ _____ ਦਾ ਰਾਖਾ ਆਪਿ ਵਾਹਿਗੁਰੂ।  (੨)
੭) ਹੇਠ ਲਿਖਿਆਂ ਵਿਚੋਂ ਗੁਰਦੁਆਰੇ ਵਿੱਚ ਕਿਹੜੇ-ਕਿਹੜੇ ਕਰਮ ਮਨਮਤਿ ਹਨ?  
a. ਸਹਿਜ ਪਾਠ ਜਾਂ ਅਖੰਡ ਪਾਠ ਵੇਲੇ ਕੁੰਭ, ਜੋਤ, ਨਰੀਏਲ ਰੱਖਣਾ ।   
ਅ. ਵਾਕ ਲੈਣ ਤੋਂ ਬਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਚੁੱਕ ਕੇ ਦਰਸ਼ਨ ਕਰਨਾ ਜਾਂ ਕਰਾਉਣਾ।   
e. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ(ਤੁਲ) ਕਿਸੇ ਹੋਰ ਪੁਸਤਕ ਜਾਂ ਗ੍ਰੰਥ ਦਾ ਅਸਥਾਪਨ ਕਰਨਾ।  
ਸ. ਕੀਰਤਨ ਕਰਦੇ ਸਮੇਂ ਰਹਾਉ ਦੀ ਤੁੱਕ ਨੂੰ ਅਸਥਾਈ ਬਨਾਉਣਾ। (੪)
੮) ਸੰਗਤ ਵਿੱਚ ਕਿਹੜਾ ਪ੍ਰਸ਼ਾਦਿ ਪ੍ਰਵਾਨ ਹੈ? (੨)
੯) ਸਿੱਖ ਰਹਿਤ ਮਰਯਾਦਾ ਅਨੁਸਾਰ ਹੁਕਮ ਲੈਣ ਦੀ ਕੀ ਮਰਯਾਦਾ ਹੈ?  (੩)
੧੦) ਸੰਗਤ ਵਿਚ ਗੁਰਬਾਣੀ ਦੀ ਕਥਾ ਜਾਂ ਕੀਰਤਨ ਕਰਨ ਦਾ ਅਧਿਕਾਰੀ ਕੌਣ ਹੈ?  (੧)

ਸਿੱਖ ਫ਼ਿਲਾਸਫ਼ੀ   

੧. ਕਾਮ ਕੀ ਹੈ? ਤੇ ਇਸਦਾ ਮਨੁੱਖੀ ਮਨ ਤੇ ਪ੍ਰਭਾਵ ਦੱਸੋ ਤੇ ਇਸ ਨੂੰ ਕਿਸ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ?  (੫)
੨. ਹਰੇਕ ਧਰਮ ਦੀ ਸਿੱਖਿਆ ਦੇ ਕਿੰਨੇ ਸਿਧਾਂਤ ਹੁੰਦੇ ਹਨ?   (੨)
੩. ਸਿੱਖੀ ਦੇ ਮੁਢਲੇ ਤਿੰਨ ਸਿਧਾਂਤ ਕਿਹੜੇ ਹਨ? (੧)
੪. ਸਮਾਜ ਅਤੇ ਸੰਸਾਰ ਬਾਰੇ ਸਿੱਖ ਧਰਮ ਦੇ ਸਿਧਾਂਤ ਲਿਖੋ।   (੩)
੫. ਦਇਆ ਤੋਂ ਕੀ ਭਾਵ ਹੈ? ਅਨਮਤੀਆਂ ਨੇ ਇਸ ਨੂੰ ਕਿਸ ਰੂਪ ਵਿੱਚ ਪ੍ਰਚਾਰਿਆ? (੪)
੬. ਪੰਜ ਵਿਕਾਰਾਂ ਨੂੰ ਵਿਸ਼ੇ ਕਿਉਂ ਕਿਹਾ ਗਿਆ ਹੈ? (੪)
੭. ਧਰਮ ਕੀ ਹੈ? ਇਸ ਦੇ ਸ਼ਬਦੀ ਅਰਥ ਦੱਸੋ। (੩)
੮. ਅੰਮ੍ਰਿਤ ਵੇਲੇ ਦੀ ਕੀ ਮਹੱਤਤਾ ਹੈ ? (੩)

ਸਿਖ ਇਤਿਹਾਸ  

੧) ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੇ ਹਾਲਾਤ ਕਿਹੋ ਜਿਹੇ ਸਨ? ਭਾਈ ਗੁਰਦਾਸ ਜੀ ਉਹਨਾਂ ਹਾਲਾਤਾਂ ਬਾਰੇ ਕੀ ਲਿਖਦੇ ਹਨ? (੩)
੨) ਜਦੋਂ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਾਉਣ ਲੱਗੇ, ਤਾਂ ਉਹਨਾਂ ਕੀ ਕਿਹਾ?  (੩)
੩) ਰਾਜੇ ਸ਼ਿਵ ਨਾਭ ਨੂੰ ਗੁਰੂ ਨਾਨਕ ਦੇਵ ਜੀ ਨੇ ਕੀ ਸਮਝਾਇਆ?  (੩)
੪) 'ਸਾਕਾ ਨਨਕਾਣਾ ਸਾਹਿਬ' ਬਾਰੇ ਲਿਖੋ। (੩)
੫) ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ, ਕਿੱਥੇ ਅਤੇ ਕਿਸ ਦੇ ਗ੍ਰਹਿ ਵਿਖੇ ਕਿਸਦੀ ਕੁਖੋਂ ਹੋਇਆ? (੩)
੬) ਗੁਰੂ ਨਾਨਕ ਦੇਵ ਜੀ ਨੇ ਕੈਸਾ ਰਾਜ ਚਲਾਇਆ? (੩)
੭) ਗੁਰੂ ਅੰਗਦ ਦੇਵ ਜੀ ਦਾ ਗੁਰੂ ਨਾਨਕ ਦੇਵ ਜੀ ਨਾਲ ਪਹਿਲੀ ਵਾਰ ਮਿਲਾਪ ਕਦੋਂ ਅਤੇ ਕਿੱਥੇ ਹੋਇਆ ਸੀ?  (੨)
੮) ਗੁਰੂ ਅੰਗਦ ਦੇਵ ਜੀ ਦੇ ਹਜ਼ੂਰ ਕਿਹੜੇ ਦੋ ਲੰਗਰ ਚਲਦੇ ਸਨ? (੧)
੯) ਖਾਲੀ ਥਾਵਾਂ ਭਰੋ:-  (੪)
੧. ___________ ਨੇ ਗੁਰੂ ਨਾਨਕ ਦੇਵ ਜੀ ਦੀ ਉਸਤਤੀ ਵਿਚ ਦਸ ਸਵਈਏ ਉਚਾਰੇ।  
੨. ਰਾਜੇ ਸ਼ਿਵ ਨਾਬ ਨੂੰ ਗੁਰੂ ਜੀ ਨੂੰ ਆਪਣੀ _________ ਦੇਣ ਲਈ ਕਿਹਾ।  
੩. ਗੁਰੂ ਜੀ ਨੂੰ ਜਨੇਊ ਪਾਉਣ ਲਈ ਪੰਡਿਤ __________ ਨੂੰ ਬੁਲਾਇਆ ਗਿਆ।  
੪. ਗੁਰੂ ਨਾਨਕ ਨੂੰ ਸਭ ਤੋਂ ਪਹਿਲਾਂ __________ ਨੇ ਸਮਝਿਆ ਤੇ ਜਾਣਿਆ।