ਮਾਡਲ ਪ੍ਰਸ਼ਨ ਪੱਤਰ ਦੂਜਾ - ਦੂਜਾ ਸਮੈਸਟਰ

ਭਾਈ ਵੀਰ ਸਿੰਘ ਅਕੈਡਮੀ 

ਦੂਜਾ ਸਮੈਸਟਰ

ਨੋਟ:- ਇਸ ਪੇਪਰ ਦੇ ਚਾਰ ਭਾਗ ਹਨ । ਹਰੇਕ ਭਾਗ ਦੇ ੨੫ ਅੰਕ ਹਨ ਅਤੇ ਪੇਪਰ ਦੇ ਕੁੱਲ ਅੰਕ ੧੦੦ ਹਨ । ਪੇਪਰ ਦਾ ਹਰੇਕ ਪ੍ਰਸ਼ਨ ਹੱਲ ਕਰਨਾ ਜ਼ਰੂਰੀ ਹੈ । ਪੇਪਰ ਦੀ Negative Marking ਨਹੀਂ ਹੋਵੇਗੀ ।

ਕੁਲ ਸਮਾਂ: ੯੦ ਮਿਨਟ
  ਕੁਲ ਅੰਕ: ੧੦੦

ਗੁਰਬਾਣੀ

੧.  'ਜਪੁ' ਦਾ ਅੱਖਰੀ ਅਰਥ ਕੀ ਹੈ?  (੧)
੨. 'ਜਪੁ' ਜੀ ਵਿਚ ਕਿੰਨੇ ਖੰਡਾਂ ਦਾ ਵਰਨਣ ਕੀਤਾ ਗਿਆ ਹੈ ਅਤੇ ਨਾਂ ਵੀ ਦੱਸੋ?  (੩)
੩. "ਆਪਿ" ਇਸ ਬਣਤਰ ਵਿੱਚ ਅੱਖਰ ਹੋਵੇ ਤਾਂ ਆਮ ਕਰਕੇ ਅਰਥ ਕੀ ਹੁੰਦਾ ਹੈ ਤੇ ਉਚਾਰਣ ਵੀ ਦੱਸੋ?  (੧)
੪. "ਜਤ ਦਾ 'ਤ' ਮੁਕਤਾ ਕਦੋਂ ਹੋਵੇਗਾ ਅਤੇ ਉਦਾਹਰਣ ਵੀ ਦਿਓ।  (੨)
੫. ਗੁਰਬਾਣੀ ਵਿਆਕਰਣ ਦੇ ਨਿਯਮਾਂ ਅਨੁਸਾਰ ਉਪਸਰਗਾਂ ਦੀ ਕੀ ਪਹਿਚਾਣ ਹੁੰਦੀ ਹੈ ਤੇ ਕੁਝ ਵੰਨਗੀਆਂ ਵੀ ਦਿਓ?  (੨)
੬. ਜਪੁਜੀ ਵਿਚ ਆਏ ਅਖਰਾਂ 'ਇਕ', 'ਇਕੁ', 'ਇਕਿ' ਦੇ ਅਰਥ ਦੱਸੋ ਜੀ?  (੩)
੭. "ਗੁਰਬਾਣੀ ਵਿੱਚ ਆਏ ਸ਼ਬਦਾਂ ਪਤੁ, ਪਤਿ, ਪਤ ਦਾ ਅਰਥ ਦੱਸੋ।  (੩)
੮. 'ਆਖੈ ਤੇ ਆਖਹਿ' ਦਾ ਵਿਆਕਰਣਿਕ ਤੇ ਉਚਾਰਣ ਭੇਦ ਸਪੱਸ਼ਟ ਕਰੋ ।  (੫)
੯. 'ਆਮਰਿ' ਸ਼ਬਦ ਕਿਸ ਭਾਸ਼ਾ ਤੋਂ ਅਇਆ ਹੈ ਅਤੇ ਇਸਦਾ ਕੀ ਅਰਥ ਹੈ ?  (੨)
੧੦. "ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥" ਪੰਕਤੀ ਵਿੱਚ 'ਜਾਹੁ' ਦਾ ਉਚਾਰਣ ਕੀ ਕਰਨਾ ਹੈ ਤੇ ਇਸ ਪਿੱਛੇ ਵਿਆਕਰਣ ਦਾ ਭੇਦ ਵੀ ਦੱਸੋ। (੧)
੧੧. ਪੰਗਤੀ ਪੂਰੀ ਕਰੋ ਜੀ:-   
"ਗਾਵਹਿ ਮੋਹਣੀਆ ਮਨੁ ਮੋਹਨਿ………"  (੧)
੧੨. ਵਿਸ਼ਰਾਮ ਲਗਾਓ ਜੀ:-   
"ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ"   (੧)
੧੩. ਵਿਸ਼ਰਾਮ ਲਗਾਓ ਜੀ:-   
"ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ"   (੧)
੧੪. 'ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ' ਤੋਂ ਅਗਲੀ ਪੰਗਤੀ ਲਿਖੋ ਜੀ?  (੧)
੧੫. ਅੱਖਰ 'ਅਮਰ' ਦਾ ਅਰਥ ਹੈ ਹੁਕਮ, ਜੇ ਇਹ ਹੀ ਅੱਖਰ ਮੌਤ ਰਹਿਤ ਲਈ ਹੋਵੇ, ਤਾਂ ਉਚਾਰਣ ਕੀ ਹੋਵੇਗਾ?  (੧) 

ਸਿੱਖ ਰਹਿਤ ਮਰਯਾਦਾ

੧. ਹਰ ਸਿੱਖ ਨੂੰ ਕਿਸ ਵਿੱਦਿਆ ਦਾ ਗਿਆਨ ਹੋਣਾ ਜ਼ਰੂਰੀ ਹੈ ਕੀ ਉਹ ਹੋਰ ਵਿਦਿਆਵਾਂ ਦਾ ਗਿਆਨ ਪ੍ਰਾਪਤ ਕਰ ਸਕਦਾ ਹੈ?  (੨)
੨. ਕੇਸ ਰੱਖਣ ਸੰਬੰਧੀ ਰਹਿਤਨਾਮੇ ਵਿੱਚ ਕੀ ਲਿਖਿਆ ਹੋਇਆ ਹੈ?  (੨)
੩. ਹਰ ਸਿੱਖ ਨੇ ਆਪਸ ਵਿੱਚ ਮਿਲਣ ਸਮੇਂ ਕੀ ਬੁਲਾਣਾ ਹੈ?  (੨)
੪. ਬੱਚੇ ਦਾ ਜਨਮ ਤੇ ਨਾਮ ਸੰਸਕਾਰ ਦੀ ਕੀ ਵਿਧੀ ਹੈ?  (੫)
੫. ਹਰ ਸਿੱਖ ਬੱਚੇ ਬੱਚੀ ਦੇ ਵਿਆਹ ਸਮੇਂ ਕਿਹੜੀਆਂ ਪੰਜ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।  (੫)
੬. ਵਰ ਅਤੇ ਕੰਨਿਆਂ ਨੂੰ ਅਨੰਦ ਤੋਂ ਪਹਿਲਾਂ ਕਿਹੜੇ ਸਾਂਝੇ ਉਪਦੇਸ਼ ਕੀਤੇ ਜਾਣੇ ਚਾਹੀਦੇ ਹਨ ?  (੫)
੭. ਜੇ ਪਤੀ ਪਤਨੀ ਵਿੱਚੋਂ ਕਿਸੇ ਇੱਕ ਨੇ ਹੀ ਅੰਮ੍ਰਿਤ ਛਕਿਆ ਹੋਵੇ ਤਾਂ ਕੀ ਦੂਸਰੇ ਦਾ ਅੰਮ੍ਰਿਤ ਛਕਣਾ ਜ਼ਰੂਰੀ ਨਹੀਂ ?  (੨)   
੮. ਕੁੜਮਾਈ ਦੀ ਰਸਮ ਬਾਰੇ ਸਿੱਖ ਰਹਿਤ ਮਰਯਾਦਾ ਵਿੱਚ ਕੀ ਹਦਾਇਤ ਕੀਤੀ ਗਈ ਹੈ?   (੨)

ਸਿੱਖ ਫ਼ਿਲਾਸਫ਼ੀ

੧. ਕੁਝ ਕਰਮ ਐਸੇ ਹਨ, ਜੋ ਧਰਮ ਸਮਝ ਕੇ ਕੀਤੇ ਜਾਂਦੇ ਹਨ, ਪਰ ਉਹ ਧਰਮ ਨਹੀਂ ਹੁੰਦੇ। ਅਜਿਹੇ ਦੋ ਕਰਮ ਦਸੋ।  (੨)
੨. ਗੁਰਦੁਆਰਾ ਸਿੱਖੀ ਜੀਵਨ ਦੀ ਅਭਿਆਸ-ਸ਼ਾਲਾ ਹੈ। ਕੋਈ ਛੇ ਕੰਮ ਲਿਖੋ ਜਿਹੜੇ ਗੁਰਦੁਆਰੇ ਵਿੱਚ   
ਕੀਤੇ ਜਾਂਦੇ ਹਨ।  (੬)    
੩. ਨਿਤਨੇਮ ਦਾ ਕੀ ਭਾਵ ਹੈ?  (੧)
੪. ਨਿਤਨੇਮ ਕਰਨ ਦੇ ਕੋਈ ਤਿੰਨ ਲਾਭ ਲਿਖੋ।  (੩)
੫. ਬਾਣੀ ਪੜ੍ਹਨ ਨਾਲ ਮਨ ਨਿਰਮਲ (ਸਾਫ਼) ਹੋ ਜਾਂਦਾ ਹੈ। ਇਸ ਪਰਥਾਏ ਗੁਰਬਾਣੀ ਦੀ ਤੁੱਕ ਲਿਖੋ।  (੨)
੬. ਗੁਰੁ ਦਾ ਸਿੱਖ ਅਖਵਾਉਣ ਲਈ ਅੰਮ੍ਰਿਤ ਵੇਲੇ ਉਠ ਕੇ ਨਾਮ ਜਪਣਾ ਤੇ ਬਾਣੀ ਪੜ੍ਹਨੀ ਜ਼ਰੂਰੀ ਹੈ। ਗੁਰਬਾਣੀ ਵਿੱਚੋਂ ਪਰਮਾਣ ਦਿਓ।  
੭. ਹੇਠ ਲਿਖੇ ਅੱਖਰਾਂ ਦੇ ਅਰਥ ਲਿਖੋ:-  (੨)
a) ਦੀਨ      (ਅ) ਧਰਮ  
੮. ਸੱਭ ਪੱਖੋਂ ਵਧੀਆ ਜੀਵਨ ਜੀਊਣ ਦਾ ਨਾਂ ਹੀ ਧਰਮ ਹੈ।(The best way of life is Religion) ਇਸ ਤੋਂ ਕੀ ਭਾਵ ਹੈ?   (੫)
੯. ਗੁਰਦੁਆਰਾ ਸਾਹਿਬ ਅੰਦਰ ਕਿਹਨਾਂ ਗਲਾਂ ਦਾ ਖਿਆਲ ਰਖਣਾ ਚਾਹੀਦਾ ਹੈ। ਕੋਈ ਚਾਰ ਲਿਖੋ।  (੨)

ਸਿਖ ਇਤਿਹਾਸ

੧. ਗੁਰੂ ਨਾਨਕ ਦੇਵ ਜੀ ਨੂੰ ਜਦੋਂ ਗੁਰੂ ਅੰਗਦ ਦੇਵ ਜੀ ਮਿਲੇ ਤਾਂ ਗੁਰੂ ਜੀ ਨੇ ਉਨ੍ਹਾਂ ਤੋਂ ਕੀ ਕਰਵਾਇਆ ਤੇ ਕੀ ਬਚਨ ਕੀਤਾ?  (੨)
੨. ਭਾਈ ਫੇਰੂ ਮੱਲ ਜੀ ਕਿਸ ਭਾਸ਼ਾ ਵਿੱਚ ਅਤੇ ਕਿਸ ਕੰਮ ਵਿੱਚ ਮਾਹਿਰ ਸਨ ਅਤੇ ਕਿਸ ਕੋਲ ਮੁਖੀ ਮੁਨੀਮ ਸਨ?  (੩)
੩. ਸ਼ਤਿਗੁਰ ਅਮਰਦਾਸ ਜੀ ਦੀ ਵਡਿਆਈ ਦੇਖ ਕਿਸ ਨੇ, ਕਿੱਥੋਂ ਦੇ ਗਵਰਨਰ ਪਾਸ ਸ਼ਿਕਾਇਤ ਕੀਤੀ?  (੨)
੪. ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿਚ ਕਦੋਂ ਤੇ ਕਿਵੇਂ ਆਏ? ਪਹਿਲਾਂ ਭਾਈ ਲਹਿਣਾ ਜੀ ਕਿਸ ਦੇ ਉਪਾਸ਼ਕ ਸਨ?  (੩)  
੫. ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਨੂੰ ਸਵਾਲ ਕੀਤਾ ਕਿ "ਦੱਸੋ ਕਿੰਨੀ ਰਾਤ ਗੁਜ਼ਰ ਗਈ ਹੈ?", ਤਾਂ ਭਾਈ ਲਹਿਣਾ ਜੀ ਨੇ ਕੀ ਜਵਾਬ ਦਿੱਤਾ?   (੩)
੬. ਭਾਈ ਲਹਿਣਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਹੜੇ-ਕਿਹੜੇ ਹੁਕਮ ਮੰਨੇ?   (੩)
੭. ਆਪ ਜੀ ਦੇ ਕਿੰਨੇ ਬੇਟੇ ਸਨ ਅਤੇ ਕਿੰਨੀਆਂ ਬੇਟੀਆਂ ਸਨ ਉਨ੍ਹਾਂ ਦੇ ਨਾਂ ਵੀ ਲਿਖੋ।   (੨)
੮. ਕਿਸ ਕੋਲੋਂ ਬਾਣੀ ਸੁਣ ਕੇ ਆਪ ਜੀ ਦੇ ਮਨ ਵਿੱਚ ਗੁਰੂ ਮਿਲਾਪ ਦੀ ਤਾਂਘ ਪੈਦਾ ਹੋਈ ਤੇ ਕਦੋਂ ਗੁਰੂ ਜੀ ਨਾਲ ਆਪ ਜੀ ਦਾ ਮਿਲਾਪ ਹੋਇਆ?  (੨)
੯. ਗੁਰਿਆਈ ਮਿਲਣ ਤੋਂ ਬਾਅਦ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਵਿਰੋਧ ਕਿਸ-ਕਿਸ ਨੇ ਕੀਤਾ?  (੨)
੧੦. ਕਿੰਨੇ ਸਾਲ ਦੀ ਉਮਰ ਵਿੱਚ ਕਦੋਂ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾ ਗਏ ਅਤੇ ਆਪ ਜੀ ਦੀ ਬਾਣੀ ਕੁਲ ਕਿੰਨੇ ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ।  (੩)