ਮਾਡਲ ਪ੍ਰਸ਼ਨ ਪੱਤਰ ਦੂਜਾ - ਤੀਜਾ ਸਮੈਸਟਰ

ਭਾਈ ਵੀਰ ਸਿੰਘ ਅਕੈਡਮੀ 

ਤੀਜਾ ਸਮੈਸਟਰ

ਨੋਟ:- ਇਸ ਪੇਪਰ ਦੇ ਚਾਰ ਭਾਗ ਹਨ । ਹਰੇਕ ਭਾਗ ਦੇ ੨੫ ਅੰਕ ਹਨ ਅਤੇ ਪੇਪਰ ਦੇ ਕੁੱਲ ਅੰਕ ੧੦੦ ਹਨ । ਪੇਪਰ ਦਾ ਹਰੇਕ ਪ੍ਰਸ਼ਨ ਹੱਲ ਕਰਨਾ ਜ਼ਰੂਰੀ ਹੈ । ਪੇਪਰ ਦੀ Negative Marking ਨਹੀਂ ਹੋਵੇਗੀ ।

ਕੁਲ ਸਮਾਂ: ੯੦ ਮਿਨਟ
  ਕੁਲ ਅੰਕ: ੧੦੦

ਗੁਰਬਾਣੀ

੧. ਸ਼ਾਮ ਨੂੰ ਪੜ੍ਹੀ ਜਾਣ ਵਾਲੀ ਨਿਤਨੇਮ ਦੀ ਬਾਣੀ ਦਾ ਸਰੂਪ ਦਸੋ ਜੀ।  (੧)
੨. ਰਹਰਾਸਿ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਹੈ?  (੧)
੩. ਸੋ-ਦਰ ਅਤੇ ਸੋ-ਘਰ ਦਾ ਕੀ ਅਰਥ ਹੈ?  (੨)
੪. ਵਿਸ਼ਰਾਮ ਲਗਾਓ:  
੧. ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥  
੨. ਕਰਮ ਮਿਲੈ ਨਹੀ ਠਾਕਿ ਰਹਾਈਆ॥  
੩. ਸਭ ਨਿਧਾਨ ਦਸ ਅਸਟ ਸਿਧਾਨ ਠਾਕੁਰਿ ਕਰਤਲਿ ਧਰਿਆ॥  
੪. ਜਿਨ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ॥  
੫. ਸੇ ਭਗਤ ਸੇ ਭਗਾ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ॥  (੫)
੫. ਅਗਲੀ ਪੰਗਤੀ ਲਿਖੋ ਜੀ:  
੧. ਰੰਗੀ ਰੰਗੀ ਭਾਤੀ ਕਰਿ ਕਰਿ ਜਿਨaਸੀ ਮਾਇਆ ਜਿਨ ਉਪਾਈ॥  
੨. ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ॥  
੩. ਆਖਾ ਜੀਵਾ ਵਿਸਰੈ ਮਰਿ ਜਾਉ॥  
੪. ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ…..  
੫. ਜੀਅ ਜੰਤ ਸਭਿ ਤੇਰਾ ਖੇਲੁ॥  (੫)
੬. ਅਰਥ ਦਸੋ ਜੀ:   (੫)

(੧) ਸਰਵਰੜੈ ੨) ਕਮ ਜਾਤਿ ੩) ਅਪਰੰਪਰੁ ੪) ਸੋ ਪੁਰਖੁ ੫) ਦੇਹੁਰੀਆ ੬) ਨਿਰੰਜਨੁ ੭) ਚੀਰਾ ੮) ਸਰੰਜਾਮਿ ੯) ਪ੍ਰਣਵਤਿ ੧੦) ਕਰਾਰੇ                 

 
੭. ਸਵੈੱਯਾ  ਉਚਾਰਣ ਲਿਖੋ ਜੀ।  (੧)
੮. (_) ਲਕੀਰੇ ਅੱਖਰਾਂ ਦੇ ਅਰਥ ਭੇਦ ਵਿਆਕਰਣ ਅਨੁਸਾਰ ਦਸੋ ਜੀ।  (੫)
੧. ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ॥    
੨. ਜਿਨਿ ਹਰਿ ਧਿਆਇਆ ਤਿਨਿ ਸੁਖ ਪਾਇਆ॥  

ਸਿੱਖ ਰਹਿਤ ਮਰਯਾਦਾ 

੧. ਗੁਰਸਿੱਖੀ ਸਾਹਿਤ ਵਿੱਚ ਖ਼ਾਲਸਾ ਸ਼ਬਦ ਦੀ ਪਹਿਲੀ ਵਾਰ ਵਰਤੋਂ ਕਦੋਂ ਹੋਈ ਸੀ ਅਤੇ ਪ੍ਰਮਾਣ ਵੀ ਦਿਓ।  (੩)
੨. ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਆਮ ਜਨਤਾ ਕਿੰਨੇ ਤਰ੍ਹਾਂ ਦੇ ਭੈ ਹੇਠ ਦੱਬੀ ਹੋਈ ਸੀ ਅਤੇ ਕਿਹੜੇ - ਕਿਹੜੇ।  (੩)
੩. ਖ਼ਾਲਸੇ ਦੇ ਨਿਆਰੇਪਨ ਲਈ ਜੋ ਪੰਜ ਨਿਸ਼ਾਨੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਬਖ਼ਸ਼ੀਆਂ ਉਹਨਾਂ ਦਾ ਨਾਂ ਲਿਖੋ ਤੇ ਉਨ੍ਹਾਂ ਵਿੱਚੋਂ ਕਿਸੇ ਇੱਕ ਉੱਤੇ ਇੱਕ ਸੰਖੇਪ ਨੋਟ ਵੀ ਲਿਖੋ।  (੧੦)
੪. ਪੰਥਕ ਰਹਿਣੀ ਦੇ ਮੁਖ ਅੰਗ ਦੱਸੋ।  (੫)
੫. ਜੇ ਕਿਸੇ ਕੁਰਿਹਤੀਏ ਨੇ ਅੰਮ੍ਰਿਤ ਛਕਣਾ ਹੋਵੇ ਤਾਂ ਉਸ ਸੰਬੰਧੀ ਕੀ ਨਿਯਮ ਹੈ?  (੨)
੬. ਗੁਰਮਤਾ ਕਿਨ੍ਹਾਂ ਮਸਲਿਆਂ aੱਪਰ ਹੋ ਸਕਦਾ ਹੈ ?  (੨)

ਸਿੱਖ ਫ਼ਿਲਾਸਫ਼ੀ

੧.  ਕੁਰਬਾਨੀ ਤੋਂ ਕੀ ਭਾਵ ਹੈ ?  (੨)
੨.  ਸ਼ਹੀਦੀ ਤੋਂ ਕੀ ਭਾਵ ਹੈ? ਸਿੱਖ ਇਤਿਹਾਸ ਦੇ ਪਹਿਲੇ ਸ਼ਹੀਦ ਗੁਰੂ ਕੌਣ ਹੋਏ ਹਨ ?   (੩)
੩.  ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਵਿਸ਼ੇ ਉੱਪਰ ਇੱਕ ਸੰਖੇਪ ਨੋਟ ਲਿਖੋ ?  (੫)
੪.  ਧਰਮ ਤੇ ਰਾਜਨੀਤੀ ਦਾ ਸੁਮੇਲ ਕਿਹੋ ਜਿਹੇ ਸਮਾਜ ਦੀ ਸਿਰਜਣਾ ਕਰ ਸਕਦਾ ਹੈ?  (੨)
੫.  ਕਿਰਤ ਤੋਂ ਕੀ ਭਾਵ ਹੈ ਤੇ ਕਿਹੋ ਜਿਹੀ ਕਿਰਤ ਕਰਨ ਦਾ ਉਪਦੇਸ਼ ਕੀਤਾ ਗਿਆ ਹੈ? ਕਿਰਤ ਕਰਨ ਸੰਬੰਧੀ ਕੋਈ ਪ੍ਰਮਾਣ ਲਿਖੋ? (੫)
੬.  ਪਤਿਤ ਕਿਸ ਨੂੰ ਆਖਦੇ ਹਨ ? ਸਿੱਖਾਂ ਨੂੰ ਪਤਿਤਪੁਣੇ ਵੱਲ ਜਾਣ ਤੋਂ ਰੋਕਣ ਲਈ ਕੀ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ?  (੫)
੭.  ਧਰਮ ਤੋਂ ਬਿਨਾਂ ਰਾਜਨੀਤੀ ਕਿਹੋ ਜਿਹੀ ਹਾਲਤ ਹੈ ਤੇ ਰਾਜਨੀਤੀ ਤੋਂ ਬਿਨਾਂ ਧਰਮ ਕੀ ਬਣ ਕੇ ਰਹਿ ਜਾਏਗਾ?  (੩)

ਸਿਖ ਇਤਿਹਾਸ

੧. ਬੀਬੀ ਕੌਲਾਂ ਕਿਸ ਦੀ ਲੜਕੀ ਸੀ ?  (੧)
੨. ਅਕਾਲ ਤਖਤ ਦੀ ਸਥਾਪਨਾ ਕਰਨ ਪਿੱਛੇ ਕੀ ਕਾਰਨ ਸੀ ਤੇ ਇਹ ਕਿਸ ਦਾ ਪ੍ਰਤੀਕ ਸੀ?  (੨)
੩. ਗਰੀਬ ਘਾਹੀ ਵਾਲੀ ਸਾਖੀ ਕਿਹੜੇ ਗੁਰੂ ਜੀ ਨਾਲ ਸੰਬੰਧਿਤ ਹੈ ਅਤੇ ਉਸਨੇ ਕੀ ਭੇਟ ਕਰ ਕੇ ਗੁਰੂ ਜੀ ਅੱਗੇ ਕੀ ਬੇਨਤੀ ਕੀਤੀ ?  (੨) 
੪. ਸੱਤੇ ਬਲਵੰਡ ਕੌਣ ਸਨ ? ਗੁਰੂ ਜੀ ਨੇ ਇਨ੍ਹਾਂ ਨੂੰ ਕੀ ਮਾਣ ਬਖ਼ਸ਼ਿਆ?  (੨)
੫. ਕਿਸ ਨੇ ਬਾਲ (ਗੁਰੂ) ਹਰਿਗੋਬਿੰਦ ਜੀ ਉੱਪਰ ਕਿਹੜੇ ਮਾਰੂ ਹਮਲੇ ਕਰਵਾਏ ।  (੪)
੬. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਕੌਣ ਕੌਣ ਜੁੰਮੇਵਾਰ ਸੀ?  (੨)
੭. ਗੁਰੂ ਅਰਜਨ ਦੇਵ ਜੀ ਦੇ ਜੀਵਨ ਦੀਆਂ ਦੋ ਮਹੱਤਵਪੂਰਨ ਘਟਨਾਵਾਂ ਦੱਸੋ?  (੨)
੮. ਆਦਿ ਬੀੜ ਅੰਦਰ ਬਾਣੀ ਦੀ ਤਰਤੀਬ ਲਿਖੋ?  (੫) 
੯. ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦੀ ਸਮੇਂ ਕੀ ਕਸ਼ਟ ਦਿੱਤੇ ਗਏ?  (੫)