ਮਾਡਲ ਪ੍ਰਸ਼ਨ ਪੱਤਰ ਦੂਜਾ - ਚੌਥਾ ਸਮੈਸਟਰ

ਭਾਈ ਵੀਰ ਸਿੰਘ ਅਕੈਡਮੀ

ਚੌਥਾ ਸਮੈਸਟਰ

ਨੋਟ:- ਇਸ ਪੇਪਰ ਦੇ ਚਾਰ ਭਾਗ ਹਨ । ਹਰੇਕ ਭਾਗ ਦੇ ੨੫ ਅੰਕ ਹਨ ਅਤੇ ਪੇਪਰ ਦੇ ਕੁੱਲ ਅੰਕ ੧੦੦ ਹਨ । ਪੇਪਰ ਦਾ ਹਰੇਕ ਪ੍ਰਸ਼ਨ ਹੱਲ ਕਰਨਾ ਜ਼ਰੂਰੀ ਹੈ । ਪੇਪਰ ਦੀ Negative Marking ਨਹੀਂ ਹੋਵੇਗੀ ।

ਕੁਲ ਸਮਾਂ: ੯੦ ਮਿਨਟ
  ਕੁਲ ਅੰਕ: ੧੦੦

ਗੁਰਬਾਣੀ

 ੧) ਸੋਹਿਲਾ ਬਾਣੀ ਦੇ ਤਿੰਨ ਨਾਮ ਪ੍ਰਚਲਿਤ ਹਨ, ਜਿਨ੍ਹਾਂ ਵਿਚੋਂ ਇਕ ਨਾਮ 'ਸੋਹਿਲਾ' ਹੈ । ਬਾਕੀ ਦੇ ਦੋ ਨਾਮ ਕੀ ਹਨ ?
 ੨)  ਸੋਹਿਲਾ ਸਾਹਿਬ ਵਿਚ ਕਿਹੜੇ ਕਿਹੜੇ ਗੁਰੂ ਸਾਹਿਬ ਦੀ ਬਾਣੀ ਅੰਕਿਤ ਹੈ ? ਹਰੇਕ ਪਾਤਸ਼ਾਹੀ ਦੇ ਕਿੰਨੇ ਕਿੰਨੇ ਸ਼ਬਦ ਹਨ ?
 ੩)  ਹੇਠ ਲਿਖੀਆਂ ਪੰਕਤੀਆਂ ਦੇ ਅਰਥ ਕਰੋ :-   
  (a) ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣੁਹਾਰੁ ॥ ਤੇਰੇ ਦਾਨੇ ਕੀਮਤਿ ਨ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥  
  (ਅ) ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੁਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ॥  
 ੪)  ਗਉੜੀ ਕਿੰਨੇ ਪ੍ਰਕਾਰ ਦੀ ਹੈ ਸੋਹਿਲਾ ਸਾਹਿਬ ਵਿੱਚ ਕਿੰਨੇ ਪ੍ਰਕਾਰ ਦੀਆਂ ਜਾਤਾਂ ਆਈਆਂ ਹਨ ਅਤੇ ਕਿਹੜੀਆਂ-ਕਿਹੜੀਆਂ ਅਤੇ ਉਨ੍ਹਾਂ ਸਿਰਲੇਖਾਂ ਦਾ ਉਚਾਰਨ ਵੀ ਦੱਸੋ ?
 ੫)  ਗੁਰਬਾਣੀ ਵਿਆਕਰਣ ਦਾ ਕੀ ਮਹੱਤਵ ਹੈ?
 ੬)  ਕੀ ਹਰ ਸਿੱਖ ਨੂੰ ਰੋਜ਼ਾਨਾ ਨਿੱਤਨੇਮ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਚਾਹੀਦਾ ਹੈ ?  
 ੭)  ਹੁਕਮ ਲੈਣ ਦੀ ਕੀ ਮਰਿਆਦਾ ਹੈ?
 ੮)  ਹਰ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਿੰਨੀ ਦੇਰ ਵਿੱਚ ਸੰਪੂਰਨ ਕਰਨਾ ਜ਼ਰੂਰੀ ਹੈ?
 ੯)  ਹੇਠ ਲਿਖੀਆਂ ਪੰਕਤੀਆਂ ਤੋਂ ਅਗਲੀਆਂ ਪੰਕਤੀਆਂ ਲਿਖੋ:-  
  ੧. ਭਵਖੰਡਨਾ ਤੇਰੀ ਆਰਤੀ ॥
  ੨. ਕਰਿ ਡੰਡਉਤ ਪੁਨੁ ਵੱਡਾ ਹੇ ॥ ਰਹਾਓ ॥

ਸਿੱਖ ਫਿਲਾਸਫੀ

 ੧)   ਸਿੱਖ ਧਰਮ ਉੱਤੇ ਅਨਮਤੀ ਤਿਉਹਾਰਾਂ ਦਾ ਪ੍ਰਭਾਵ ਬਾਰੇ ਸੰਖੇਪ ਵਿੱਚ ਲਿਖੋ ? ੫ 
 ੨)  ਜੋ ਵਿਅਕਤੀ ਵਰਤ ਰੱਖਦੇ ਹਨ ਉਨ੍ਹਾਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕੀ ਉਪਦੇਸ਼ ਕੀਤਾ ਗਿਆ ਹੈ ? ਗੁਰਬਾਣੀ ਪ੍ਰਮਾਣ ਵੀ ਲਿਖੋ। 
 ੩)  ਦਸਵੰਧ ਦੇ ਅੱਖਰੀ ਅਰਥ ਦੱਸੋ। ਦਸਵੰਧ ਕੱਢਣਾ ਕਿਉਂ ਜ਼ਰੂਰੀ ਹੈ? ਇਸ ਬਾਰੇ ਰਹਿਤਨਾਮੇ ਵਿੱਚ ਕੀ ਲਿਖਿਆ ਹੋਇਆ ਹੈ?
 ੪)   ਭਾਈ ਵੀਰ ਸਿੰਘ ਅਕੈਡਮੀ ਦੀ ਸਥਾਪਨਾ ਕਿਸ ਨੇ ਕੀਤੀ ਅਤੇ ਕਦੋਂ ਕੀਤੀ ?
 ੫)   ਭਾਈ ਵੀਰ ਸਿੰਘ ਅਕੈਡਮੀ ਦੇ ਕੋਈ ਪੰਜ ਉਦੇਸ਼ ਲਿਖੋ ?
 ੬)   ਅਰਦਾਸ ਸ਼ਬਦ ਕਿਥੋਂ ਬਣਿਆ ਹੈ ਅਤੇ ਇਸ ਦੇ ਕੀ ਅਰਥ ਹਨ ?  ੨
 ੭)  ਖਾਲੀ ਥਾਵਾਂ ਭਰੋ :-  ੨
  (a) ਸਤ ਸੰਗਤਿ ਕੈਸੀ……………॥ ਜਿਥੇ, ਏਕੋ ਨਾਮ ਵਖਾਣੀਐ ॥ ਏਕੋ ………………… ਹੈ, ਨਾਨਕ, ਸਤਿਗੁਰਿ ਦੀਆ ਬੁਝਾਇ ਜੀਉ ॥  
  (ਅ) ਬਾਣੀ ਗੁਰੂ, ਗੁਰੂ ਹੈ……………, ਵਿਚਿ……………… ਸਾਰੇ ॥………………… ਸੇਵਕ ਜਨੁ ਮਾਨੈ, ਪਰਤਖਿ ਗੁਰੂ ਨਿਸਤਾਰੇ ॥  
੮)  ਪਤਿਤਪੁਣੇ ਦੀ ਲਹਿਰ ਨੂੰ ਰੋਕਣ ਲਈ ਸਾਨੂੰ ਕੀ ਉਪਰਾਲਾ ਕਰਨਾ ਚਾਹੀਦਾ ਹੈ ?  

ਸਿੱਖ ਰਹਿਤ ਮਰਯਾਦਾ

 ੧)   ਸਾਕਾ ਸਰਹੰਦ ਕੀ ਹੈ ?
 ੨)  ਚਮਕੋਰ ਦੀ ਗੜ੍ਹੀ ਦੇ ਸਾਕੇ ਦਾ ਸੰਖੇਪ ਹਾਲ ਲਿਖੋ ।
 ੩)  ਗੁਰੂ ਗ੍ਰੰਥ ਸਾਹਿਬ ਦੀ ਲਿਖਵਾਈ ਕਿਨ੍ਹਾਂ ਨੇ ਅਤੇ ਕਦੋਂ ਕਰਵਾਈ ?
 ੪)   ਗੁਰੂ ਗ੍ਰੰਥ ਸਾਹਿਬ ਜੀ ਦਾ ਸਮੁੱਚਾ ਮਜਬੂਨ ਕੀ ਹੈ ?
 ੫)   ਗੁਰੂ ਤੇਗ ਬਹਾਦਰ ਜੀ ਜਨੇਊ ਨਹੀਂ ਪਾaਂੁਦੇ ਸਨ । ਪਰ ਉਹ ਜਨੇਊ ਬਚਾਉਣ ਲਈ ਕਿaੁਂ    ਸ਼ਹੀਦ ਹੋਏ ?  
 ੬)   ਆਮ ਕਵਿਤਾ ਅਤੇ ਗੁਰਬਾਣੀ ਵਿਚ ਕੀ ਫਰਕ ਹੈ ?
 ੧੪)  ਸਿੰਘਾਂ ਨੂੰ ਸਰਹਿੰਦ ਮਿਟੀ ਵਿੱਚ ਮਿਲਾਉਣ ਲਈ ਕਿੰਨੇ ਸਾਲ ਲਗੇ?
 ੮)  "ਰਾਮ ਰਾਇ ਸਾਡੇ ਮੱਥੇ ਨ ਲੱਗੇ", ਇਥੇ ਗੁਰਮਤਿ ਦੇ ਕਿਸ ਸਿਧਾਂਤ ਦੀ ਵਿਆਖਿਆ   ਹੈ ? (੨)

ਸਿੱਖ ਇਤਿਹਾਸ  

 ੧)  ਗੁਰੂ ਤੇਗ ਬਹਾਦੁਰ ਜੀ ਦੇ ਭੈਣਾਂ ਤੇ ਭਰਾਵਾਂ ਦੇ ਨਾਮ ਲਿਖੋ।  (੨)
 ੨)  ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਕਿਨੇ ਰਾਗਾਂ ਵਿੱਚ ਹੈ? (੧)
 ੩)  ਗੁਰੂ ਤੇਗ ਬਹਾਦੁਰ ਜੀ ਨਾਲ ਕਿਤਨੇ ਸਿੱਖ ਸ਼ਹੀਦ ਹੋਏ ਅਤੇ ਉਹਨਾਂ ਨੂੰ ਕਿਉਂ ਸ਼ਹੀਦ ਕੀਤਾ ਗਿਆ?  (੩)
 ੪)  ਕਿਸ ਰਾਜੇ ਦੀ ਰਾਣੀ ਨੇ ਗੁਰੂ ਹਰਿਕ੍ਰਿਸ਼ਨ ਜੀ ਪਰਖਣ ਲਈ ਕੀ ਕੀਤਾ ਸੀ? (੩)
 ੫)  ਗੁਰੂ ਜੀ ਦੀ ਸ਼ਹੀਦੀ ਸਮੇਂ ਹਿੰਦੁਸਤਾਨ ਦਾ ਬਾਦਸ਼ਾਹ ਕੌਣ ਸੀ?  (੧)
 ੬)  ਜਦੋਂ ਕਸ਼ਮੀਰੀ ਪੰਡ ਫ਼ਰਿਆਦ ਕਰਨ ਸ੍ਰੀ ਅਨੰਦਪੁਰ ਸਾਹਿਬ ਆਏ ਤਾਂ ਉਹਨਾਂ ਦੀ ਅਗਵਾਈ ਕੌਣ ਕਰ ਰਿਹਾ ਸੀ?  (੧)
 ੭)  ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਸਮੇਂ ਹਿੰਦੁਸਤਾਨ ਵਿੱਚ ਹਿੰਦੂਆਂ ਦੀ ਧਾਰਮਿਕ ਹਾਲਤ ਕਿਸ ਤਰ੍ਹਾਂ ਦੀ ਸੀ?  (੨)
 ੮)  ਖਾਲਸਾ ਪੰਥ ਦੀ ਸਾਜਨਾ ਕਿਸ ਨੇ ਅਤੇ ਕਦੋਂ ਕੀਤੀ?  (੧)
 ੯)  ਗੁਰੂ ਹਰਿਕ੍ਰਿਸ਼ਨ ਜੀ ਨੇ ਜੋਤੀ ਜੋਤਿ ਸਮਾਉਣ ਲੱਗਿਆਂ ਕੀ ਹੁਕਮ ਕੀਤਾ ਸੀ ਤੇ ਇਸਦਾ ਕੀ ਭਾਵ ਸੀ ? (੩)
 ੧੦)  ਚਮਕੌਰ ਦੀ ਜੰਗ ਵਿੱਚ ਸਾਹਿਬਜ਼ਾਦਿਆਂ ਤੋਂ ਇਲਾਵਾ ਜੋ ਹੋਰ ਸਿੰਘ ਸ਼ਹੀਦ ਹੋਏ ਉਹਨਾਂ ਵਿਚੋਂ ਕਿਸੇ ਚਾਰ ਦੇ ਨਾਮ ਲਿਖੋ।  (੨)
 ੧੨)  ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਛ ਖੜੇ ਕਰਕੇ ਨਵਾਬ ਨੇ ਕਿਹਾ,"ਬੱਚਿਓ, ਨੀਹਾਂ ਪਾਰ ਤੁਹਾਡੀ ਮੌਤ ਦਿਸਦੀ ਹੈ ਤਾਂ ਸਾਹਿਬਜ਼ਾਦਿਆਂ ਨੇ ਕੀ ਕਿਹਾ?  (੨)
 ੧੩)  ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਸਿੰਘਾਂ ਨੇ ਕੀ ਪ੍ਰਣ ਕੀਤਾ?  (੨)
 ੧੪) ਮਾਛੀਵਾੜੇ ਦੇ ਜੰਗਲਾਂ ਵਿੱਚ ਗੁਰੂ ਸਾਹਿਬ ਕੋਲ ਘੌੜਾ, ਜੋੜਾ, ਕਲਗੀ ਤੇ ਜ਼ਿਆਦਾ ਸਿੰਘ ਭੀ ਨਹੀਂ ਸਨ। ਗੁਰੂ ਸਾਹਿਬ ਜੀ ਨੇ ਆਪਣਾ ਸਭ ਕੁਝ ਕਿਸ ਲਈ ਤੇ ਕਿਉਂ ਕੁਰਬਾਨ ਕੀਤਾ? (੨)